ਗੁਆਂਢਣ ਦੇ ਨਾਮ ਉਤੇ ਰੱਖਿਆ ਮਸ਼ੀਨ ਦਾ ਨਾਂ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਕੀਤਾ ਸਨਮਾਨਤ
ਲੰਡਨ, 28 ਜਨਵਰੀ :
ਭਾਰਤੀ ਮੂਲ ਦੇ ਇਕ ਸਿੱਖ ਇੰਜਨੀਅਰ ਨੇ ਘੱਟ ਆਮਦਨ ਵਾਲੇ ਭਾਈਚਾਰੇ ਲਈ ਊਰਜਾ ਕੁਸ਼ਲ ਮੈਨੁਅਲ ਵਾਸ਼ਿੰਗ ਮਸ਼ੀਨ ਡਿਜ਼ਾਇਨ ਕੀਤੀ ਹੈ। ਇਸ ਲਈ ਉਸਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਸੁਨਕ ਦੇ ‘ਪੁਆਇੰਟਸ ਆਫ ਲਾਈਟ ਐਵਾਰਡ’ ਨਾਲ ਸਨਮਾਨਤ ਕੀਤਾ ਗਿਆ ਹੈ। ਲੰਡਨ ਸਥਿਤ ਨਵਜੋਤ ਸਾਹਨੀ ਦੀ ਹੱਥ ਨਾਲ ਚੱਲਣ ਵਾਲੀ ਵਾਸ਼ਿੰਗ ਮਸ਼ੀਨ ਬਿਨਾਂ ਬਿਜਲੀ ਮਸ਼ੀਨ ਦੇ 1,000 ਤੋਂ ਜ਼ਿਆਦਾ ਪਰਿਵਾਰਾਂ ਨੂੰ ਲਾਭ ਪਹੁੰਚਾ ਰਹੀਹੈ। ਨਵਜੋਤ ਨੇ ਲਗਭਗ ਚਾਰ ਸਾਲ ਪਹਿਲਾਂ ‘ਦ ਵਾਸ਼ਿੰਗ ਮਸ਼ੀਨ ਪ੍ਰੋਜੈਕਟ’ ਦੀ ਸਥਾਪਨਾ ਕੀਤੀ, ਜਿਸ ਨਾਲ ਦੁਨੀਆ ਭਰ ਵਿੱਚ ਹੁਣ ਤੱਕ 300 ਤੋਂ ਜ਼ਿਆਦਾ ਮਸ਼ੀਨਾਂ ਨੂੰ ਕੈਂਪਾਂ, ਸਕੂਲਾਂ ਤੋਂ ਇਲਾਵਾ ਹੋਰ ਥਾਵਾਂ ਉਤੇ ਵੰਡਿਆ ਗਿਆ ਹੈ।
ਨਵਜੋਤ ਨੇ ਪੁਰਸਕਾਰ ਪ੍ਰਾਪਤ ਕਰਨ ਦੇ ਬਾਅਦ ਕਿਹਾ ਕਿ ‘ਪੁਆਇੰਟ ਆਫ ਲਾਈਟ ਐਵਾਰਡ’ ਪ੍ਰਾਪਤ ਕਰਨਾ ਅਤੇ ਪ੍ਰਧਾਨ ਮੰਤਰੀ ਵੱਲੋਂ ਸਲਮਾਨਤ ਕੀਤਾ ਜਾਣਾ ਵਿਸ਼ੇਸ਼ ਉਪਲੱਬਧੀ ਹੈ। ਅੱਗੇ ਕਿਹਾ ਕਿ ਵਾਸ਼ਿੰਗ ਮਸ਼ੀਨ ਪ੍ਰੋਜੈਕਟ ਦਾ ਮਿਸ਼ਨ ਮੁੱਖ ਤੌਰ ਉਤੇ ਮਹਿਲਾਵਾਂ ਅਤੇ ਬੱਚਿਆਂ ਉਤੇ ਅਵੈਤਨਿਕ ਕੰਮ ਦੇ ਬੋਝ ਨੂੰ ਘੱਟ ਕਰਨਾ ਹੈ। ਮੈਨੂੰ ਬਹੁਤ ਮਾਣ ਹੈ ਕਿ ਹੱਥੀ ਧੋਣ ਵਾਲਿਆਂ ਨੂੰ ਸਾਫ ਕੱਪੜੇ ਦੀ ਗਰਿਮਾ ਵਾਪਸ ਦੇਣ ਨਾਲ ਇਹ ਪਹਿਚਾਣ ਮਿਲ ਰਹੀ ਹੈ ਜਿਸਦੇ ਉਹ ਹੱਕਦਾਰ ਹਨ।(MOREPIC1)
ਮਸ਼ੀਨ ਦਾ ਨਾਮ ਭਾਰਤ ਵਿੱਚ ਉਸਦੇ ਗੁਆਂਢੀ ਦਿਵਿਆ ਦੇ ਨਾਮ ਉਤੇ ਰੱਖਿਆ ਗਿਆ ਹੈ, ਜੋ ਹਰ ਹਫਤ 20 ਘੰਟੇ ਤੱਕ ਆਪਣੇ ਪਰਿਵਾਰ ਦੇ ਕੱਪੜੇ ਧੋਣ ਵਿੱਚ ਲਗਾਉਂਦੀ ਸੀ। ਜਿਸ ਨਾਲ ਉਸ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਹੱਥ ਨਾਲ ਕੱਪੜੇ ਧੋਣ ਦੀ ਤੁਲਨਾ ਵਿੱਚ ਮਸ਼ੀਨ 50 ਫੀਸਦੀ ਤੱਕ ਪਾਣੀ ਅਤੇ 75 ਫੀਸਦੀ ਸਮਾਂ ਬਚਾਉਣ ਵਿੱਚ ਮਦਦ ਕਰ ਸਕਦੀ ਹੈ।
ਨਵਜੋਤ ਦੀ ਮਸ਼ੀਨ ਯੂਕ੍ਰੇਨੀ ਪਰਿਵਾਰਾਂ ਦੀ ਵੀ ਮਦਦ ਕਰ ਰਹੀ ਹੈ, ਜਿਨ੍ਹਾਂ ਨੂੰ ਆਪਣੇ ਘਰਾਂ ਤੋਂ ਭੱਜਣ ਲਈ ਮਜ਼ਬੂਰ ਕੀਤਾ ਗਿਆ ਹੈ ਅਤੇ ਵਰਤਮਾਨ ਵਿੱਚ ਮਨੁੱਖੀ ਸਹਾਇਤਾ ਕੇਂਦਰਾਂ ਵਿੱਚ ਰਹਿ ਰਹੇ ਹਨ। ਨਵਜੋਤ ਨੂੰ ਲਿਖੇ ਇਕ ਨਿੱਜੀ ਪੱਤਰ ਵਿੱਚ ਪ੍ਰਧਾਨ ਮੰਤਰੀ ਸੁਨਕ ਨੇ ਕਿਹਾ, ‘ਤੁਸੀਂ ਇਕ ਇੰਜਨੀਅਰ ਵਜੋਂ ਆਪਣੇ ਪੇਸ਼ੇਵਰ ਕੌਸ਼ਲ ਦੀ ਵਰਤੋਂ ਦੁਨੀਆਭਰ ਦੇ ਉਨ੍ਹਾਂ ਹਜ਼ਾਰਾਂ ਲੋਕਾਂ ਦੀ ਮਦਦ ਕਰਨ ਲਈ ਕੀਤੀ ਹੈ, ਜਿਸ ਕੋਲ ਬਿਜਲੀ ਵਾਸ਼ਿੰਗ ਮਸ਼ੀਨ ਤੱਕ ਪਹੁੰਚ ਨਹੀਂ ਹੈ।
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਮਸ਼ੀਨਾਂ ਪਰਿਵਾਰਾਂ ਨੂੰ ‘ਸਾਫ ਸੁਥਰੇ ਕੱਪੜੇ ਦੀ ਸ਼ਾਨ’ ਦੇ ਰਹੀਆਂ ਹਨ ਅਤੇ ਕਈ ਔਰਤਾਂ ਨੂੰ ਸਸ਼ਕਤ ਬਣਾ ਰਹੀਆਂ ਹਨ ਜੋ ਸਿੱਖਿਆ ਅਤੇ ਰੁਜ਼ਾਗਰ ਨਾਲੋਂ ਪਿੱਛੇ ਰਹਿ ਗਈਆਂ ਹਨ। ਸੁਨਕ ਨੇ ਪੱਤਰ ਵਿੱਚ ਲਿਖਿਆ, ਦੂਜਿਆਂ ਦੇ ਜੀਵਨ ਨੂੰ ਬੇਹਤਰ ਬਣਾਉਣ ਲੲ ਤੁਹਾਡੀ ਸਰਲਤਾ, ਕਰੂਣਾ ਅਤੇ ਸਮਰਪਣ ਸਾਡੇ ਸਾਰਿਆਂ ਲਈ ਪ੍ਰੇਰਣਾ ਹੈ।
(ਆਈਏਐਨਐਸ)