ਮੈਲਬੋਰਨ, 16 ਜਨਵਰੀ :
ਆਸਟਰੇਲੀਆ ਵਿੱਚ ਵਾਪਰੇ ਇਕ ਸੜਕ ਹਾਦਸੇ ਵਿੱਚ 21 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਨੌਜਵਾਨ 8 ਮਹੀਨੇ ਪਹਿਲਾਂ ਹੀ ਆਸਟਰੇਲੀਆ ਆਇਆ ਸੀ। ਕੈਨਬਰਾ ਦੇ ਨਜ਼ਦੀਕ ਇਕ ਟਰੱਕ ਨਾਲ ਕਾਰ ਦਾ ਐਂਕਸੀਡੈਂਟ ਹੋਣ ਕਾਰਨ ਨੌਜਵਾਨ ਦੀ ਮੌਕੇ ਉਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਨ ਕੁਨਾਲ ਚੌਪੜਾ ਵਜੋਂ ਹੋਈ ਹੈ। ਕੁਨਾਲ ਆਪਣੇ ਕੰਮ ਤੋਂ ਜਦੋਂ ਵਾਪਸ ਆ ਰਿਹਾ ਸੀ ਤਾਂ ਉਸ ਸਮੇਂ ਇਹ ਹਾਦਸਾ ਵਾਪਰਿਆ। (ਏਜੰਸੀ)
ਖ਼ਬਰ ਨੂੰ ਵਿਸਥਾਰ ਨਾਲ ਪੜ੍ਹਨ ਲਈ ਕਲਿੱਕ ਕਰੋ