ਟੋਰੰਟੋ, 12 ਦਸੰਬਰ :
ਕੈਨੇਡਾ ਵਿੱਚ ਸਿੱਖਾਂ ਨੂੰ ਕਤਲ ਕਰਨ ਦੀਆਂ ਘਟਨਾਵਾਂ ਦਿਨੋਂ ਦਿਨ ਵਧਦੀਆ ਜਾ ਰਹੀਆਂ ਹਨ। ਅਲਬਰਟਾ ਪ੍ਰਾਂਤ ਵਿੱਚ 24 ਸਾਲਾ ਸਨਰਾਜ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਅਲਬਰਟਾ ਦੀ ਰਾਜਧਾਨੀ ਐਡਮਾਟਨ ਦੇ 51 ਸਟਰੀਟ ਅਤੇ 13 ਐਵੇਨਿਊ ਖੇਤਰ ਵਿੱਚ 3 ਦਸੰਬਰ ਨੂੰ ਰਾਤ ਕਰੀਬ 8.40 ਵਜੇ ਗੋਲੀ ਚੱਲਣ ਦੀ ਖਬਰ ਮਲਿੀ। ਜਦੋਂ ਅਸੀਂ ਪਹੁੰਚੇ ਤਾਂ ਉਥੇ ਇਕ ਵਾਹਨ ਵਿੱਚ ਬੈਠੇ ਵਿਅਕਤੀ ਨੂੰ ਜ਼ਖਮੀ ਦੇਖਿਆ।
ਮੈਡੀਕਲ ਪਹੁੰਚਾਉਣ ਤੱਕ ਪੁਲਿਸ ਵੱਲੋਂ ਸਨਰਾਜ ਸਿੰਘ ਨੂੰ ਸੀਪੀਆਰ ਦਿੱਤਾ ਗਿਆ, ਪ੍ਰੰਤੂ ਬਾਅਦ ਵਿੱਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਐਡਮਾਟਨ ਮੈਡੀਕਲ ਐਕਜਾਮੀਨਰ ਨੇ 7 ਦਸੰਬਰ ਨੂੰ ਮ੍ਰਿਤਕ ਦਾ ਪੋਸਟਮਾਰਟਮ ਕੀਤਾ ਅਤੇ ਉਸਦੀ ਪਹਿਚਾਣ 24 ਸਾਲਾ ਸਨਰਾਜ ਸਿੰਘ ਵਜੋਂ ਕੀਤੀ। ਪੁਲਿਸ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਮੌਤ ਦਾ ਕਾਰਨ ਗੋਲੀ ਲੱਗਣਾ ਸੀ।
ਹੋਮੀਸਾਈਡ ਜਾਂਚ ਕਰਤਾ ਨੇ ਇਕ ਵਾਹਨ ਦੀ ਫੋਟੋ ਜਾਰੀ ਕੀਤੀ ਹੈ, ਜਿਸ ਨੂੰ ਹੋਮਿਸਾਈਡ ਦੇ ਸਮੇਂ ਖੇਤਰ ਤੋਂ ਬਾਹਰ ਨਿਕਲਦੇ ਦੇਖਿਆ ਗਿਆ ਸੀ। ਪੁਲਿਸ ਵੱਲੋਂ ਲੋਕਾਂ ਨੂੰ ਵਾਹਨ ਜਾਂ ਫਾਈਰਿੰਗ ਸਬੰਧੀ ਜਾਣਕਾਰੀ ਦੇਣ ਦੀ ਅਪੀਲ ਕੀਤੀ ਗਈ ਹੈ।
ਕੈਨੇਡਾ ਵਿੱਚ ਨਵੰਬਰ ਦੇ ਸ਼ੁਰੂਆਤ ਤੋਂ ਸਿੱਖ ਕਤਲਾਂ ਦੇ ਮਾਮਲਿਆ ਵਿੱਚ ਵਾਧਾ ਹੋਇਆ ਹੈ। ਇਕ 40 ਸਾਲਾ ਸਿੱਖ ਮਹਿਲਾ ਹਰਪ੍ਰੀਤ ਕੌਰ ਦੀ 7 ਦਸੰਬਰ ਨੁੰ ਬ੍ਰਿਟਿਸ਼ ਕੋਲੰਬੀਆ ਵਿੱਚ ਉਸਦੇ ਘਰ ਵਿੱਚ ਚਾਕੂ ਮਾਰ ਕੇ ਕਤਲ ਕੀਤਾ ਗਿਆ। ਇਹ ਹੋਰ ਘਟਨਾ ਵਿੱਚ 21 ਸਾਲਾ ਪਵਨਪ੍ਰੀਤ ਕੌਰ ਦੀ 3 ਦਸੰਬਰ ਨੂੰ ਮਿਸੀਸਾਂਗਾ ਵਿੱਚ ਇਕ ਗੈਸ ਸਟੇਸ਼ਨ ਦੇ ਬਾਹਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।
ਪਿਛਲੇ ਮਹੀਨੇ 18 ਸਾਲਾ ਸਿੱਖ ਲੜਕੀ ਮਹਕਪ੍ਰੀਤ ਸੇਠੀ ਦਾ ਪਾਰਕਿੰਗ ਵਿੱਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ।
ਆਈਏਐਨਐਸ