ਵੈਨਕੂਵਰ :25 ਜੁਲਾਈ, ਦੇਸ਼ ਕਲਿੱਕ ਬਿਓਰੋ
ਕੈਨੇਡਾ 'ਚ ਗੈਂਗਵਾਰ ਕਾਰਨ ਚੱਲੀ ਗੋਲੀ ਦੌਰਾਨ ਦੋ ਪੰਜਾਬੀਆਂ ਦੇ ਮਾਰੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਜਿਸ ਵਿੱਚ ਮੋਗੇ ਨਾਲ ਸੰਬੰਧਿਤ ਗੈਂਗਸਟਰ ਮਨਿੰਦਰ ਧਾਲੀਵਾਲ ਅਤੇ ਉਸਦੇ ਦੋਸਤ ਸਤਵਿੰਦਰ ਗਿੱਲ ਦੀ ਗੋਲ਼ੀ ਲੱਗਣ ਕਾਰਨ ਮੌਤ ਹੋ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸ਼ੂਟਰ ਕਾਬੂ ਕਰ ਲਏ ਹਨ।
ਸੂਤਰਾਂ ਅਨੁਸਾਰ ਵ੍ਹਿਸਲ ਵਿਲੇਜ ਦੇ ਇਕ ਹੋਟਲ ਨੇੜੇ ਹੋਈ ਗੋਲ਼ੀਬਾਰੀ ਦੌਰਾਨ ਬ੍ਰਦਰਜ਼ ਕੀਪਰ ਗੈਂਗ ਦਾ ਮੈਂਬਰ 29 ਸਾਲਾ ਮਨਿੰਦਰ ਧਾਲੀਵਾਲ ਆਪਣੇ ਇਕ ਸਾਥੀ ਸਤਿੰਦਰ ਗਿੱਲ ਨਾਲ ਮੌਜੂਦ ਸੀ। ਧਾਲੀਵਾਲ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਉਸ ਦਾ ਸਾਥੀ ਗਿੱਲ ਗੰਭੀਰ ਜ਼ਖ਼ਮੀ ਹੋ ਗਿਆ ਸੀ। ਇਸ ਤੋਂ ਬਾਅਦ ਗਿੱਲ ਨੂੰ ਲੋਕਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਮਨਿੰਦਰ ਧਾਲੀਵਾਲ ਦੇ ਵੱਡੇ ਭਰਾ ਸਰਬ ਧਾਲੀਵਾਲ ਦੀ ਵੀ ਪਿਛਲੇ ਸਾਲ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।