ਨਿਊਯਾਰਕ, 21 ਜੂਨ, ਦੇਸ਼ ਕਲਿੱਕ ਬਿਓਰੋ :
ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਇਕ ਘਰ ਵਿੱਚ ਅੱਗ ਲੱਗਣ ਨਾਲ ਭਾਰਤੀ ਮੂਲ ਦੇ ਇਕ ਜੋੜੇ ਅਤੇ ਉਨ੍ਹਾਂ ਦੇ ਬੇਟੇ ਦੀ ਮੌਤ ਹੋ ਗਈ। ਡਬਲਿਊਪੀਆਈਐਕਸ ਟੀਵੀ ਸਟੇਸ਼ਨ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਜਦੋਂ ਫਾਇਰ ਬ੍ਰਿਗੇਡ ਉਥੇ ਪਹੁੰਚੀ ਤਾਂ ਘਰ ਅੱਗ ਵਿੱਚ ਘਿਰ ਗਿਆ ਸੀ। ਇਕ ਫਲੈਟ ਵਿੱਚ ਦੋ ਲਾਸ਼ਾਂ ਮਿਲੀਆਂ। ਅਗਲੇ ਦਿਨ ਫਾਇਰ ਬ੍ਰਿਗੇਡ ਨੂੰ ਤੀਜੀ ਲਾਸ਼ ਮਿਲੀ। ਦ ਨਿਊ ਯਾਰਕ ਪੋਸਟ ਨੇ ਗੁਆਢੀਆਂ ਅਤੇ ਰਿਸ਼ਤੇਦਾਰਾਂ ਦੇ ਹਵਾਲੇ ਨਾਲ ਇਸ ਜੋੜੇ ਦੀ ਪਹਿਚਾਣ ਨੰਦਾ ਬਾਲੋ ਪਸਰਦ ਅਤੇ ਬੋਨੋ ਸਲੀਮਾ ‘ਸੈਲੀ’ ਪਸਰਡ ਵਜੋਂ ਕੀਤੀ ਹੈ। ਉਨ੍ਹਾਂ ਦੇ 22 ਸਾਲਾ ਲੜਕੇ ਡੇਵੋਨ ਪਸਰਦ ਦੀ ਲਾਸ਼ ਅਗਲੇ ਦਿਨ ਮਿਲੀ। ਇਸ ਘਟਨਾ ਨੂੰ ਅਧਿਕਾਰੀਆਂ ਨੇ ‘ਫਾਈਵ ਅਲਾਰਮ ਫਾਇਰ) ਦੇ ਵਜੋਂ ਵਰਗੀਕ੍ਰਿਤ ਕੀਤਾ ਸੀ, ਜੋ ਤੇਜ ਹਵਾ ਨਾਲ ਚਾਰ ਘਰਾਂ ਵਿੱਚ ਫੈਲ੍ਹ ਗਈ। ਦੱਸਿਆ ਜਾ ਰਿਹਾ ਹੈ ਕਿ ਨੌ ਪਰਿਵਾਰਾਂ ਦੇ 29 ਬਾਲਗਾਂ ਅਤੇ 13 ਬੱਚੇ ਅੱਗ ਦੀ ਚਪੇਟ ਵਿੱਚ ਆ ਗਏ, ਜਦੋਂ ਕਿ ਕਈ ਫਾਇਰ ਬ੍ਰਿਗੇਡ ਦੇ ਕਰਮਚਾਰੀ ਜ਼ਖਮੀ ਹੋ ਗਏ। ਨਿਯੂਾਰਕ ਪੋਸਟ ਨੇ ਲਿਖਿਆ ਕਿ ਰਿਸ਼ਤੇਦਾਰਾਂ ਅਨੁਸਾਰ ਨੰਦਾ ਪਸਰਦ ਦਵਾਈ ਬਣਾਉਣ ਵਾਲੀ ਕੰਪਨੀ ਤੋਂ ਸੇਵਾ ਮੁਕਤ ਹੋਏ ਸਨ, ਜਦੋਂ ਕਿ ਉਨ੍ਹਾਂ ਦੀ ਪਤਨੀ ਜੇਐਫਕੇ ਹਵਾਈ ਅੱਡੇ ਉਤੇ ਕੰਮ ਕਰਦੀ ਸੀ।
(ਆਈੇਏਐਨਐਸ)