ਮੋਗਾ:16 ਮਈ , ਦੇਸ਼ ਕਲਿੱਕ ਬਿਓਰੋ
ਕੈਨੇਡਾ ਵਿੱਚ ਪੜ੍ਹਾਈ ਲਈ ਗਏ ਪੰਜਾਬ ਦੇ ਇਕ ਨੌਜਵਾਨ ਦੀ ਬਰੈਂਪਟਨ ਦੇ ਐਲਡੋਰਾਡੋ ਪਾਰਕ ‘ਚ ਡੁੱਬਣ ਕਾਰਨ ਮੌਤ ਹੋ ਗਈ। ਉਹ ਦੋਸਤਾਂ ਨਾਲ ਨਦੀ ਵਿੱਚ ਨਹਾਉਣ ਗਿਆ ਸੀ। ਨੌਜਵਾਨ ਮੋਗਾ ਜ਼ਿਲ੍ਹੇ ਦੇ ਪਿੰਡ ਬੱਧਣੀ ਕਲਾਂ ਦਾ ਨਵਕਿਰਨ ਸਿੰਘ ਸੀ। ਜੋ ਅਜੇ ਮਸੀਂ ਵੀਹ ਕੁ ਵਰਿਆਂ ਦਾ ਸੀ ਜੋ ਡੇਢ ਕੁ ਸਾਲ ਪਹਿਲਾਂ ਕੈਨੇਡਾ ਪੜ੍ਹਾਈ ਲਈ ਗਿਆ ਸੀ।