ਨਵੀਂ ਦਿੱਲੀ/11 ਅਪ੍ਰੈਲ/ਦੇਸ਼ ਕਲਿਕ ਬਿਊਰੋ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਵਿਚਕਾਰ ਅੱਜ ਵਰਚੁਅਲ ਮੀਟਿੰਗ ਹੋਵੇਗੀ। ਪਿਛਲੇ ਮਹੀਨੇ ਕੁਆਡ ਲੀਡਰਾਂ ਦੀ ਮੀਟਿੰਗ ਦੌਰਾਨ ਵੀ ਦੋਵਾਂ ਆਗੂਆਂ ਵਿਚਾਲੇ ਮੁਲਾਕਾਤ ਹੋਈ ਸੀ। ਇਹ ਮੀਟਿੰਗ 2+2 ਮੰਤਰੀ ਪੱਧਰੀ ਵਾਰਤਾ ਤੋਂ ਪਹਿਲਾਂ ਹੋਣੀ ਹੈ।ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਹਾਂ ਨੇਤਾਵਾਂ ਦੀ ਮੁਲਾਕਾਤ ਦੁਵੱਲੀ ਭਾਈਵਾਲੀ ਨੂੰ ਮਜ਼ਬੂਤ ਕਰੇਗੀ। ਇਹ ਬੈਠਕ ਦੋਹਾਂ ਦੇਸ਼ਾਂ ਦਰਮਿਆਨ ਲਗਾਤਾਰ ਉੱਚ ਪੱਧਰੀ ਰੁਝੇਵਿਆਂ ਦਾ ਰਾਹ ਖੋਲ੍ਹੇਗੀ। ਦੋਵੇਂ ਨੇਤਾ ਦੱਖਣੀ ਏਸ਼ੀਆ ਵਿੱਚ ਹਾਲ ਹੀ ਦੇ ਘਟਨਾਕ੍ਰਮ ਅਤੇ ਸਾਂਝੇ ਹਿੱਤਾਂ ਦੇ ਵਿਸ਼ਵ ਵਿਕਾਸ ਬਾਰੇ ਚਰਚਾ ਕਰਨਗੇ।ਵ੍ਹਾਈਟ ਹਾਊਸ ਮੁਤਾਬਕ ਬਾਈਡੇਨ ਮੋਦੀ ਨਾਲ ਮੁਲਾਕਾਤ ਦੌਰਾਨ ਰੂਸ-ਯੂਕਰੇਨ ਜੰਗ ਦਾ ਮੁੱਦਾ ਵੀ ਉਠਾਉਣਗੇ। ਵ੍ਹਾਈਟ ਹਾਊਸ ਨੇ ਕਿਹਾ ਕਿ ਰੂਸ ਦੇ ਇਸ ਭਿਆਨਕ ਯੁੱਧ ਦੇ ਨਤੀਜਿਆਂ 'ਤੇ ਮੋਦੀ ਨਾਲ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਗਲੋਬਲ ਫੂਡ ਸਪਲਾਈ 'ਤੇ ਇਸ ਜੰਗ ਦੇ ਪ੍ਰਭਾਵ 'ਤੇ ਵੀ ਚਰਚਾ ਕੀਤੀ ਜਾਵੇਗੀ।