ਨਵੀਂ ਦਿੱਲੀ/7 ਮਾਰਚ/ਦੇਸ਼ ਕਲਿਕ ਬਿਊਰੋ:
ਕੇਂਦਰੀ ਮੰਤਰੀ ਸੇਵਾਮੁਕਤ ਜਨਰਲ ਵੀਕੇ ਸਿੰਘ ਨੇ ਐਤਵਾਰ ਨੂੰ ਜਾਣਕਾਰੀ ਦਿੱਤੀ ਸੀ ਕਿ ਕੀਵ 'ਚ ਗੋਲੀ ਲੱਗਣ ਨਾਲ ਜ਼ਖਮੀ ਹੋਏ ਭਾਰਤੀ ਨਾਗਰਿਕ ਹਰਜੋਤ ਸਿੰਘ ਕੱਲ੍ਹ ਸਾਡੇ ਨਾਲ ਭਾਰਤ ਪਰਤਣਗੇ। ਸੋਮਵਾਰ ਨੂੰ ਹਰਜੋਤ ਨੇ ਸਵਾਰ ਹੋਣ ਤੋਂ ਪਹਿਲਾਂ ਇੱਕ ਵੀਡੀਓ ਸ਼ੇਅਰ ਕੀਤੀ। ਜਿਸ ਵਿੱਚ ਉਹ ਭਾਰਤ ਪਰਤਣ ਦੀ ਗੱਲ ਕਰ ਰਹੇ ਹਨ।
ਰੂਸ-ਯੂਕਰੇਨ ਦੀ ਸਰਹੱਦ 'ਤੇ ਸੁਮੀ ਸ਼ਹਿਰ 'ਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਪੋਲਟਾਵਾ ਰਾਹੀਂ ਹੰਗਰੀ ਦੇ ਬੁਡਾਪੇਸਟ ਲਈ ਬੱਸਾਂ ਰਾਹੀਂ ਲਿਆਂਦਾ ਜਾ ਰਿਹਾ ਹੈ। ਇੱਥੋਂ ਉਨ੍ਹਾਂ ਨੂੰ ਹਵਾਈ ਜਹਾਜ਼ ਰਾਹੀਂ ਭਾਰਤ ਲਿਆਂਦਾ ਜਾਵੇਗਾ। ਇਸ ਦੇ ਲਈ 50-50 ਸੀਟਾਂ ਵਾਲੀਆਂ 4 ਬੱਸਾਂ ਲਗਾਈਆਂ ਗਈਆਂ ਹਨ। ਇਹ ਜਾਣਕਾਰੀ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਬੁਡਾਪੇਸਟ ਵਿੱਚ ਦਿੱਤੀ।ਉਨ੍ਹਾਂ ਦੱਸਿਆ ਕਿ ਮੈਂ ਦਿੱਲੀ ਦੇ ਕੰਟਰੋਲ ਰੂਮ ਨਾਲ ਗੱਲ ਕਰ ਰਿਹਾ ਹਾਂ। ਸੁਮੀ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਬਚਾਉਣ ਲਈ 50-50 ਸਮਰੱਥਾ ਵਾਲੀਆਂ ਚਾਰ ਬੱਸਾਂ ਪੋਲਟਾਵਾ ਜਾ ਰਹੀਆਂ ਹਨ। ਖਾਣ-ਪੀਣ ਦੇ ਹੋਰ ਪ੍ਰਬੰਧ ਵੀ ਕੀਤੇ ਗਏ ਹਨ। ਸਥਿਤੀ 'ਤੇ ਨਿਰਭਰ ਕਰਦਿਆਂ, ਪੋਲਟਾਵਾ ਤੋਂ ਹੋਰ ਯੋਜਨਾਵਾਂ ਬਣਾਈਆਂ ਜਾਣਗੀਆਂ।ਫਿਲਹਾਲ ਸਾਰੇ ਪ੍ਰਬੰਧ ਠੀਕ ਹਨ।