ਚੰਡੀਗੜ੍ਹ/5 ਮਾਰਚ/ਦੇਸ਼ ਕਲਿਕ ਬਿਊਰੋ:
ਕੈਨੇਡਾ ਦੇ ਓਨਟਾਰੀਓ ‘ਚ ਸਰਨੀਆ ਨੇੜੇ ਕਾਰ ਹਾਦਸੇ ‘ਚ ਪੰਜਾਬ ਦੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ।ਮ੍ਰਿਤਕਾਂ ਦੀ ਪਛਾਣ ਗੁਰਿੰਦਰਪਾਲ ਲਿਧੜ(31) ਵਾਸੀ ਮੋਨੋ ਟਾਊਨ ਓਨਟਾਰੀਓ, ਸੰਨੀ ਖੁਰਾਣਾ (24) ਬਰੈਂਟਫੋਰਡ ਅਤੇ ਕਿਰਨਪ੍ਰੀਤ ਸਿੰਘ ਗਿੱਲ (22) ਵਾਸੀ ਬੈਰੀ ਟਾਊਨ ਵਜੋਂ ਹੋਈ ਹੈ।
ਤਿੰਨੋਂ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਸਨ।ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡੀਅਨ ਟਾਊਨਸ਼ਿਪ ਹਾਰਥਰ, ਓਨਟਾਰੀਓ ਵਿੱਚ ਹਾਈਵੇਅ 6 ਨੇੜੇ ਆਰਥਰ ਵੈਲਿੰਗਟਨ ਰੋਡ ’ਤੇ ਇੱਕ ਵੈਨ ਦੀ ਟਰਾਲੇ ਨਾਲ ਟੱਕਰ ਹੋ ਗਈ, ਜਿਸ ਕਾਰਨ ਤਿੰਨਾਂ ਨੌਜਵਾਨਾਂ ਦੀ ਮੌਤ ਹੋ ਗਈ।ਟਰਾਲਾ ਚਾਲਕ ਨੂੰ ਵੀ ਸੱਟਾਂ ਲੱਗੀਆਂ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਤੀਜੇ ਨੇ ਹਸਪਤਾਲ 'ਚ ਦਮ ਤੋੜ ਦਿੱਤਾ।