ਨਵੀਂ ਦਿੱਲੀ, 21 ਜਨਵਰੀ, ਦੇਸ਼ ਕਲਿੱਕ ਬਿਓਰੋ :
ਅਮਰੀਕਾ ਨਾਲ ਲੱਗਦੀ ਕੈਨੇਡਾ ਦੀ ਸਰਹੱਦ ਉਤੇ ਚਾਰ ਭਾਰਤੀਆਂ ਦੀਆਂ ਠੰਢ ਨਾਲ ਮੌਤ ਹੋ ਗਈ। ਇਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਠੰਢ ਕਾਰਨ ਮੋਈ ਹੋ ਗਈ, ਜਿਸ ਵਿੱਚ ਇਕ ਨਵਜਾਤ ਬੱਚਾ ਵੀ ਸ਼ਾਮਲ ਹੈ। ਇਸ ਨੂੰ ਮਨੁੱਖ ਤਸਕਰੀ ਦਾ ਸੰਭਵਿਤ ਮਾਮਲਾ ਵੀ ਦੱਸਿਆ ਜਾ ਰਿਹਾ ਹੈ। ਮੀਡੀਆ ਵਿੱਚ ਆਈਆਂ ਖ਼ਬਰਾਂ ਅਨੁਸਾਰ ਇਸ ਸਬੰਧੀ ਮੈਨਟੋਬਾ ਰਾਈਲ ਕੈਨੇਡੀਅਨ ਮਾਊਂਟੇਡ ਪੁਲਿਸ (RCMP) ਨੇ ਦੱਸਿਆ ਕਿ ਐਮਰਸਨ ਦੇ ਨਜ਼ਦੀਕ ਕੈਨੇਡਾ-ਅਰਮੀਕਾ ਸੀਮਾ ਉਤੇ ਕੈਨੇਡਾ ਵਾਲੇ ਪਾਸੇ ਬੁੱਧਵਾਰ ਨੂੰ ਇਕ ਨਵਜਾਤ ਬੱਚੇ ਸਮੇਤ ਚਾਰ ਲਾਸ਼ਾ ਮਿਲੀਆਂ ਸਨ।
ਇਹ ਖਬਰਾਂ ਮੀਡੀਆ ਵਿੱਚ ਆਉਣ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਟਵੀਟ ਕਰਕੇ ਕਿਹਾ ਕਿ ‘ਕੈਨੇਡਾ-ਅਮਰੀਕਾ ਸੀਮਾ ਉਤੇ ਇਕ ਬੱਚੇ ਸਮੇਤ 4 ਭਾਰਤੀਆਂ ਦੀ ਜਾਨ ਜਾਣ ਦੀ ਖਬਰ ਤੋਂ ਹੈਰਾਨ ਹਾਂ। ਅਮਰੀਕਾ ਅਤੇ ਕੈਨੇਡਾ ਵਿੱਚ ਆਪਣੇ ਰਾਜਦੂਤਾਂ ਨੂੰ ਸਥਿਤੀ ਉਤੇ ਤੁਰੰਤ ਧਿਆਨ ਦੇਣ ਨੂੰ ਕਿਹਾ ਗਿਆ ਹੈ।
ਇਸ ਤੋਂ ਬਾਅਦ ਗੰਭੀਰ ਲੈਂਦਾ ਹੋਏ ਕੈਨੇਡਾ ਵਿੱਚ ਭਾਰਤੀ ਰਾਜਦੂਤ ਅਮਰ ਬਿਮਾਰੀਆ ਨੇ ਕਿਹਾ ਕਿ ਭਾਰਤੀ ਕੌਂਸਲਰ ਦੀ ਟੀਮ ਘਟਨਾ ਸਥਾਨ ਉਤੇ ਜਾ ਰਹੀ ਹੈ। ਉਨ੍ਹਾਂ ਲਿਖਿਆ ਕਿ ਇਹ ਬਹੁਤ ਦੁੱਖਦਾਈ ਤਰਾਸਦੀ ਹੈ। ਸਹਿਯੋਗ ਅਤੇ ਮਦਦ ਕਰਨ ਲਈ ਟੋਰੰਟੋਂ ਤੋਂ ਇਕ ਭਾਰਤੀ ਕੌਂਸਲਰ ਟੀਮ ਮੈਨੀਟੋਬਾ ਜਾ ਰਹੀ ਹੈ। ਅਸੀਂ ਇਨ੍ਹਾਂ ਪ੍ਰੇਸ਼ਾਨ ਕਰਨ ਵਾਲੀਆਂ ਘਟਨਾਵਾਂ ਦੀ ਜਾਂਚ ਲਈ ਕੈਨੇਡਾ ਦੇ ਅਧਿਕਾਰੀਆਂ ਨਾਲ ਕੰਮ ਕਰਾਂਗੇ।
(advt53)