ਨਵੀਂ ਦਿੱਲੀ, 17 ਜਨਵਰੀ (ਦੇਸ਼ ਕਲਿੱਕ ਬਿਓਰੋ)
ਸੰਯੁਕਤ ਅਰਬ ਅਮੀਰਾਤ ਵਿੱਚ ਹੋਏ ਵਿਸਫੋਟਕ ਹਮਲੇ ਵਿੱਚ ਦੋ ਭਾਰਤੀਆਂ ਸਮੇਤ ਤਿੰਨ ਵਿਅਕਤੀ ਮਾਰੇ ਗਏ ਸਨ। ਅਬੂ ਧਾਬੀ ਪੁਲਿਸ ਦੇ ਅਨੁਸਾਰ, ਤਿੰਨ ਵਿਅਕਤੀ ਮਾਰੇ ਗਏ - ਦੋ ਭਾਰਤੀ ਅਤੇ ਇੱਕ ਪਾਕਿਸਤਾਨੀ। ਇਸ ਤੋਂ ਇਲਾਵਾ ਛੇ ਹੋਰ ਜ਼ਖ਼ਮੀ ਹੋ ਗਏ। (ਯੂ. ਏ. ਈ.) ਦੇ ਅੰਦਰਲੇ ਖੇਤਰਾਂ 'ਤੇ ਕੀਤੇ ਗਏ ਇਕ "ਗੁਣਾਤਮਕ ਫੌਜੀ ਆਪ੍ਰੇਸ਼ਨ" ਦੀ ਯਮਨ ਦੇ ਹੂਤੀ ਬਾਗੀ ਸਮੂਹ ਨੇ ਜ਼ਿੰਮੇਵਾਰੀ ਲਈ ਹੈ। ਹੂਤੀ ਬਾਗੀ ਸਮੂਹ ਦੇ ਬੁਲਾਰੇ ਯਾਹਿਆ ਸਾਰੀ ਨੇ ਸੋਮਵਾਰ ਨੂੰ ਇੱਕ ਸੰਖੇਪ ਪ੍ਰੈਸ ਬਿਆਨ ਵਿੱਚ ਕਿਹਾ, "ਯੂਏਈ ਦੇ ਅੰਦਰ ਡੂੰਘੇ ਰਣਨੀਤਕ ਕਾਰਵਾਈ ਦੇ ਵੇਰਵਿਆਂ ਦਾ ਖੁਲਾਸਾ ਕਰਨ ਲਈ ਆਉਣ ਵਾਲੇ ਘੰਟਿਆਂ ਵਿੱਚ ਇੱਕ ਮਹੱਤਵਪੂਰਨ ਬਿਆਨ ਦਾ ਐਲਾਨ ਕੀਤਾ ਜਾਵੇਗਾ।"