ਨਿਊਯਾਰਕ, 10 ਜਨਵਰੀ :
ਨਿਊਯਾਰਕ ਵਿੱਚ ਐਤਵਾਰ ਨੂੰ ਇਕ ਇਮਾਰਤ ਵਿੱਚ ਅੱਗ ਲੱਗਣ ਨਾਲ 19 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ 9 ਬੱਚੇ ਵੀ ਸ਼ਾਮਲ ਹਨ। ਇਸ ਦੀ ਪੁਸ਼ਟੀ ਨਿਊਯਾਰਕ ਸ਼ਹਿਰ ਦੇ ਮੇਅਰ ਏਰਿਕ ਐਡਮਸ ਨੇ ਕੀਤੀ।
ਸਮਾਚਾਰ ਏਜੰਸੀ ਸਿਨਹੁਆ ਨੇ ਐਡਮਸ ਦੇ ਟਵੀਟ ਦੇ ਹਵਾਲੇ ਨਾਲ ਕਿਹਾ ਕਿ ਅਸੀਂ ਅੱਜ ਆਪਣੇ 19 ਗੁਆਢੀਆਂ ਨੂੰ ਗੁਆ ਦਿੱਤਾ ਹੈ। ਉਨ੍ਹਾਂ ਲੋਕਾਂ ਲਈ ਪ੍ਰਾਰਥਨਾ ਕਰਨ ਵਿੱਚ ਮੇਰੇ ਨਾਲ ਸ਼ਾਮਲ ਹੋਵੇ, ਜਿਨ੍ਹਾਂ ਨੂੰ ਅਸੀਂ ਗੁਆ ਦਿੱਤਾ, ਖਾਸ ਤੌਰ ਨਾਲ 9 ਮਾਸੂਮ ਬੱਚਿਆਂ ਦੀ ਜਾਨ ਚਲੀ ਗਈ।
ਇਹ ਅੱਗ ਬ੍ਰੋਕਸ ਵਿੱਚ 333 ਈਸਟ 181 ਸਟ੍ਰੀਟ ਉਤੇ ਇਕ ਰਿਹਾਇਸ਼ੀ ਅਪਾਰਟਮੈਂਟ ਦੀ ਉਚੀ ਇਮਾਰਤ ਵਿੱਚ ਲੱਗੀ ਸੀ।ਮੇਅਰ ਨੇ ਕਿਹਾ ਕਿ ਪੱਤਰਕਾਰਾਂ ਨੂੰ ਕਿਹਾ ਕਿ ਇਹ ਨਿਊਯਾਰਕ ਸ਼ਹਿਰ ਲਈ ਭਿਆਨਕ ਹੈ, ਦਰਦਨਾਕ ਘੜੀ ਹੈ। ਇਸਦਾ ਪ੍ਰਭਾਵ ਵਾਸਤਵ ਵਿੱਚ ਸਾਡੇ ਸ਼ਹਿਰ ਵਿੱਚ ਹੋਵੇਗਾ।
(ਏਜੰਸੀ)