ਬਰੈਂਪਟਨ, 7 ਨਵੰਬਰ, ਦੇਸ਼ ਕਲਿੱਕ ਬਿਓਰੋ :
ਆਪਣੇ ਚੰਗੇ ਭਵਿੱਖ ਦੀ ਉਮੀਦ ਨਾਲ ਪੰਜਾਬ ਤੋਂ ਕੈਨੇਡਾ ਗਏ ਨੌਜਵਾਨ ਦੀ ਇਕ ਹਾਦਸੇ ਵਿੱਚ ਮੌਤ ਹੋ ਗਈ। ਦਿਵਲੀ ਵਾਲੀ ਰਾਤ ਨੂੰ 21 ਸਾਲਾ ਨੌਜਵਾਨ ਰਵਿੰਦਰ ਸਿੰਘ ਦੀ ਡਿਊਟੀ ਦੌਰਾਨ ਵਾਪਰੇ ਹਾਦਸੇ ਵਿੱਚ ਮੌਤ ਹੋ ਗਈ। ਰਵਿੰਦਰ ਸਿੰਘ ਵੇਅਰਹਾਊਸ ’ਚ ਸਿਕਿਊਰਿਟੀ ਗਾਰਡ ਦਾ ਕੰਮ ਕਰਦਾ ਸੀ। ਡਿਊਟੀ ਦੌਰਾਨ ਜਦੋਂ ਉਹ ਟਰੈਲਰ ਦਾ ਏਅਰਲਾਈਨ ਲੋਕ ਖੋਲ੍ਹ ਰਿਹਾ ਸੀ ਤਾਂ ਅਚਾਨਕ ਟਰੱਕ ਡਰਾਈਵਰ ਨੇ ਟਰੱਕ ਨੂੰ ਟਰੈਲਰ ਨਾਲ ਹੁੱਕ ਕਰ ਦਿੱਤਾ, ਜਿਸ ਕਾਰਨ ਰਵਿੰਦਰ ਸਿੰਘ ਟਰੱਕ ਅਤੇ ਟਰੇਨਰ ਦੇ ਵਿਚਕਾਰ ਆ ਗਿਆ। ਉਸਦੀ ਮੌਕੇ ਉਤੇ ਹੀ ਮੌਤ ਹੋ ਗਈ। ਰਵਿੰਦਰ 2019 ਵਿੱਚ ਪੜ੍ਹਾਈ ਕਰਨ ਲਈ ਸਟੱਡੀ ਵਿਜੈ ਉਤੇ ਕੈਨੇਡਾ ਗਿਆ ਸੀ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।