ਡਾਕਟਰ ਅਜੀਤ ਪਾਲ ਸਿੰਘ ਐਮ ਡੀ
ਡਾਕਟਰ ਅਜੀਤ ਪਾਲ ਸਿੰਘ ਐਮ ਡੀ
ਕਈ ਤਰ੍ਹਾਂ ਦੇ ਰੋਗ ਪੀੜੀ ਦਰ ਪੀੜੀ ਚੱਲਦੇ ਹਨ। ਪੇਟ ਦੇ ਜਖਮਾਂ ਜਾਂ ਛਾਲਿਆਂ ਦਾ ਕਾਰਨ ਵੀ ਪਿਤਾਪੁਰਖੀ ਹੋ ਸਕਦਾ ਹੈ ਪਰ ਜਿਆਦਾਤਰ ਨਜਾਇਜ਼ ਖਾਣਪੀਣ ਤੇ ਜੀਵਨ ਸ਼ੈਲੀ ਇਸ ਦੀ ਉਤਪੱਤੀ ਦੇ ਮੂਲ ਕਰਨ ਹੁੰਦੇ ਹਨ। ਫਿਰ ਅੱਜ ਦੇ ਤੇਜ਼ ਰਫਤਾਰ ਨਾਲ ਦੌੜਦੇ ਦੌਰ ਵਿੱਚ ਜਿੱਥੇ ਮਾਨਸਿਕ ਤਨਾਅ ਤੇ ਚਿੰਤਾ ਜਿਆਦਾਤਰ ਲੋਕਾਂ ਦੇ ਜੀਵਨ ਦਾ ਹਿੱਸਾ ਬਣ ਗਏ ਹਨ,ਉਥੇ ਪੇਟ ਦੇ ਛਾਲੇ ਹੋਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ l ਦਰਦਅਸਲ ਅੱਜ ਦਾ ਦੌਰ ਮਨੋਵਿਕਾਰਾਂ (ਸਾਈਕੋਸਮੈਟਿਕ ਡਿਸਆਰਡਰ) ਦਾ ਦੌਰ ਹੈ। ਮਾਨਸਿਕ ਸਥਿਤੀ ਦਾ ਸਭ ਤੋਂ ਵੱਧ ਅਸਰ ਪਾਚਨ ਪ੍ਰਣਾਲੀ ਤੇ ਪੈਂਦਾ ਹੈ l ਤਾਂ ਹੀ ਤਾਂ ਹਾਈਪਰਐਸਿਡਿਟੀ ਅਲਸਰ, ਕੋਲਾਈਟਸ ਬਦਾਹਜ਼ਮੀ,ਕਬਜੀ ਆਦਿ ਸਮੱਸਿਆਵਾਂ ਬਹੁਤ ਵੱਧ ਗਿਣਤੀ ਚ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੀਆਂ ਹਨ l ਇਸ ਤੇ ਕਾਰੋਬਾਰੀ ਤੇ ਅਤੇ ਆਰਥਿਕ ਕਾਰਨਾਂ ਕਰਕੇ ਪੈਦਾ ਮਜਬੂਰੀ ਤਾਂ ਜਾਂ ਗਲਤ ਆਦਤਾਂ ਕਰਕੇ ਨਾ ਤਾਂ ਬੰਦੇ ਦਾ ਖਾਣਾ ਪੀਣਾ ਠੀਕ ਰਹਿ ਗਿਆ ਤੇ ਨਾ ਹੀ ਉਹ ਸਹੀ ਰੋਜ਼ ਮਰਰਾ ਦੀ ਜ਼ਿੰਦਗੀ ਰੱਖਦਾ ਹੈ l ਅਲਸਰ ਅੰਗਰੇਜ਼ੀ ਸ਼ਬਦ ਹੈ ਜਿਸ ਦਾ ਅਰਥ ਹੈ ਜਖਮ ਜਾਂ ਛਾਲਾ l ਸਾਡੇ ਸ਼ਰੀਰ ਚ ਖਾਸ ਕਰਕੇ ਪੇਟ ਵਿੱਚ ਜਾਂ ਆਂਤੜੀ ਵਿੱਚ ਜੋ ਜਖਮ ਹੋ ਜਾਂਦੇ ਹਨ,ਉਸ ਜਖਮ ਨੂੰ ਅਲਸਰ ਕਹਿੰਦੇ ਹਨ ਲl ਡਾਕਟਰੀ ਭਾਸ਼ਾ ਇਸ ਨੂੰ ਪੈਪਟਿਕ ਅਲਸਰ ਕਿਹਾ ਜਾਂਦਾ ਹੈ l
ਅਲਸਰ ਕਿਉਂ ਪੈਦਾ ਹੁੰਦਾ ਹੈ ?
ਸਾਡਾ ਮੇਹਦਾ/ਸਟੋਮਿਕ ਅੰਗਰੇਜ਼ੀ ਦੇ ਅੱਖਰ J ਵਰਗੇ ਆਕਾਰ ਦਾ ਹੁੰਦਾ ਹੈ l ਆਹਾਰ ਨਾਲੀ ਦੇ ਹੇਠਲੇ ਹਿੱਸੇ ਤੋਂ ਸ਼ੁਰੂ ਹੋ ਕੇ ਇਹ ਗੁਲਾਈ ਚ ਘੁੰਮਦਾ ਹੋਇਆ ਹੇਠਾਂ ਜਾ ਕੇ ਇਹ ਥੋੜਾ ਉਪਰ ਵੱਲ ਆਉਂਦਾ ਹੈ ਤੇ ਛੋਟੀ ਅੰਤੜੀ ਦੀ ਸ਼ੁਰੂਆਤੀ ਹਿੱਸੇ ਨਾਲ ਜੁੜਦਾ ਹੈ ਜਿਸ ਨੂੰ ਗ੍ਰਹਿਣੀ (ਡੁਡੀਨਮ) ਕਹਿੰਦੇ ਹਨ l ਮਿਤੇ ਦਾ ਆਕਾਰ ਕਟਣ ਵਧਣ ਵਾਲਾ ਹੁੰਦਾ ਹੈ ਇਹ ਅੰਦਰੋਂ ਖਾਲੀ ਹੁੰਦਾ ਹੈ ਅਤੇ ਭੋਜਨ ਲੈਣ ਨਾਲ ਹੀ ਭਰਦਾ ਹੈ ਜਿੰਨੀ ਮਾਤਰਾ ਚ ਭੋਜਨ ਉਥੇ ਪਹੁੰਚਦਾ ਹੈ ਇਹ ਉਸ ਅਨੁਸਾਰ ਹੀ ਕਾਰਗਰ ਕਰ ਲੈਂਦਾ ਹੈ ਇਸਤੀ ਦੀਵਾਰ ਕਾਫੀ ਮੋਟੀ ਹੁੰਦੀ ਹੈ ਇਸਦੀ ਅੰਦਰਲੀ ਪਰਤ ਉਹ ਵੀ ਅਜਿਹਾ ਪਦਾਰਥ ਜੇ ਪੇਟ ਚ ਪਹੁੰਚ ਕੇ ਨੁਕਸਾਨ ਨਾ ਕਰੇ ਅਜੇਹੀ ਹਾਲਤ ਬਣਾਈ ਰੱਖਣ ਚ ਹੀ ਬਚਤ ਹੈ ਮੁਕਦਾ ਨਮਕ ਮੋਟੀ ਝਿਲੀ ਹੀ ਇਹ ਕੰਮ ਕਰਦੀ ਹੈ ਇਹੀ ਵਜਹਾ ਹੈ ਕਿ ਜੋ ਪਦਾਰਥ ਜੀਵ ਤੇ ਤੇਜ਼ ਤਿੱਖਾ ਤੇ ਚੜਪਟਰਾ ਮਲੂਮ ਹੁੰਦਾ ਹੈ ਉਹ ਮਿਧੇ ਜਾਣ ਤੇ ਅਜਿਹਾ ਨਹੀਂ ਮਾਲੂਮ ਹੁੰਦਾ ਕਿਉਂਕਿ ਅਜਿਹੇ ਪਦਾਰਥਾਂ ਤੋਂ ਪੀੜਤੀ ਰੱਖੀ ਕਰਦਾ ਹੈ l
ਐਸਿਡ ਦਾ ਕੰਮ :
ਐਸਿਡ ਦੀ ਮੌਜੂਦਗੀ ਚ ਪ੍ਰੋਟੀਨ ਤੇ ਹੋਰ ਪਦਾਰਥ ਹਜਮ ਹੁੰਦੇ ਹਨ ਤੇ ਇਨਜਾਇਮ ਸਰਗਰਮ ਹੁੰਦੇ ਹਨ। ਯਾਨੀ ਪਾਚਨ ਕਿਰਿਆ ਪੂਰੀ ਕਰਨ ਲਈ ਐਸਿਡ/ਤੇਜ਼ਾਬ ਦਾ ਹੋਣਾ ਜਰੂਰੀ ਹੁੰਦਾ ਹੈ। ਇਸ ਲਈ ਮੇਹਦੇ ਚ ਐਸਿਡ ਬਣਨਾ ਰਹਿੰਦਾ ਹੈ। ਪਰ ਇਹ ਜਰੂਰੀ ਨਹੀਂ ਕਿ ਇਹ ਲੋੜ ਮੌਕੇ ਹੀ ਬਣੇ ਅਤੇ ਸਹੀ ਮਾਤਰਾ ਚ ਹੀ ਬਣੇ l ਮਿਹਦੇ ਚ ਖਾਣਾ ਪਚਣ ਤੋਂ ਪਹਿਲਾਂ ਤਿੰਨ-ਚਾਰ ਘੰਟੇ ਅੰਦਰ ਇਹ ਅੱਗੇ ਵੱਧ ਜਾਂਦਾ ਹੈ ਅਤੇ ਮਿਹਦਾ ਖਾਲੀ ਹੋ ਜਾਂਦਾ ਹੈ l ਜੇ ਖਾਲੀ ਮਿਹਦੇ ਵਿੱਚ ਵੀ ਤੇਜ਼ਾਬ/ਐਸਿਡ ਰਹੇਗਾ ਤਾਂ ਮੁਕੋਜ਼ਾ/ਝਿੱਲੀ ਨੂੰ (ਜਿਸ ਨੂੰ ਮਿਊਕਸ ਮੈਮਰੇਨ ਕਿਹਾ ਜਾਂਦਾ ਹੈ) ਹਰਜਾ ਪਹੁੰਚਾਇਗਾ l ਉਸ ਨੂੰ ਝੁਲਸੇਗਾ l ਉਸ ਤੇ ਸੋਜ ਲੈਕੇ ਆਵੇਗਾ ਅਤੇ ਲੰਮੇ ਸਮੇਂ ਲਈ ਅਜਿਹੀ ਹਾਲਤ ਬਣੇ ਰਹਿਣ ਨਾਲ ਛਾਲਾ ਯਾਨੀ ਅਨਸਰ ਪੈਦਾ ਕਰੇਗਾ,ਇਸ ਨੂੰ ਗੈਸਟਰਿਕ ਅਲਸਰ ਕਹਿੰਦੇ ਹਨ l ਦੂਜਾ ਛਾਲਾ ਜਾਂ ਜਖਮ ਡਿਊਡੀਨਲ ਅਲਸਰ ਹੁੰਦਾ ਹੈ l ਗ੍ਰਹਿਣੀ/ਡਿਊਡੀਨਮ ਮਿਹਦੇ ਨਾਲ ਜੁੜਿਆ ਹੁੰਦਾ ਹੈ ਜਿਸ ਦੇ ਚਾਰ ਹਿੱਸੇ ਹੁੰਦੇ ਹਨ l ਪਹਿਲੇ ਤੇ ਦੂਜੇ ਹਿੱਸੇ ਵਿੱਚ ਜੋ ਕਿ ਮਿਹਦੇ ਦੇ ਨੇੜੇ ਹੁੰਦੇ ਹਨ ਐਸਿਡ ਜਾਣਾ ਨਹੀਂ ਚਾਹੀਦਾ ਪਰ ਜਦੋਂ ਐਸਿਡ ਜਿਆਦਾ ਬਣਨ ਲੱਗਦਾ ਹੈ ਅਤੇ ਬਣਦਾ ਹੀ ਰਹੇਗਾ ਤਾਂ ਇਹ ਬਿਨਾਂ ਖਾਣੇ ਚ ਮਿਲਿਆ ਹੋਇਆ ਐਸਿਡ ਡਿਊਡੀਨਮ ਚ ਪਹੁੰਚਣ ਲੱਗਦਾ ਹੈ ਤਾਂ ਇਸ ਸਥਿਤੀ ਡਿਊਟੀ ਨੂੰ ਦੇ ਅਨੁਕੂਲ ਨਹੀਂ ਹੁੰਦੀ ਕਿਉਂਕਿ ਐਸਿਡ ਨਾਲ ਇਸ ਨੂੰ ਹਰਜਾ ਪਹੁੰਚਦਾ ਹੈ l ਖਾਣੇ ਨਾਲ ਮਿਲਿਆ ਐਸਿਡ ਉਨਾਂ ਤੇਜ ਨਹੀਂ ਹੁੰਦਾ ਕਿ ਉਥੋਂ ਦੇ ਮੂਕੋਜਾ ਨੂੰ ਹਾਨੀ ਪਹੁੰਚਾ ਸਕੇ ਪਰ ਜੇ ਇਹ ਐਸਿਡ ਜਿਆਦਾ ਬਣੇਗਾ ਅਤੇ ਬਣਦਾ ਹੀ ਰਹੇਗਾ ਤਾਂ ਇਹ ਬਿਨਾਂ ਖਾਣੇ ਚ ਮਿਲਿਆ ਹੋਇਆ ਐਸਿਡ ਡਿਊਡਿਨਮ ਵਿੱਚ ਪਹੁੰਚ ਕੇ ਉਸਦੀ ਅੰਦਰੂਨੀ ਪਰਤ ਨੂੰ ਝੁਲਸਦਾ ਰਹੇਗਾ l ਉਥੇ ਸ਼ਾਲਾ/ ਅਨਸਰ ਪੈਦਾ ਕਰ ਦੇਵੇਗਾ l ਜੇ ਛਾਲਾ ਅਲਸਰ ਨਾ ਵੀ ਬਣੇ ਤਾਂ ਵੀ ਝੁਲਸੀ ਹੋਈ ਤੇ ਸੁੱਜੀ ਹੋਈ ਝਿੱਲੀ ਕਰਕੇ ਡਿਊਡੀਨਮ ਆਪਣਾ ਕੰਮ ਸਹੀ ਢੰਗ ਨਾਲ ਨਹੀਂ ਕਰ ਸਕੇਗਾ ਤੇ ਅਨੇਕਾਂ ਵਿਗਾੜ ਪੈਦਾ ਹੋਣਗੇ l ਇਹ ਦੋਨੋਂ ਗੈਸਟਰਕ ਤੇ ਡਿਉਡੀਨਲ ਕਿਸਮ ਦੇ ਅਲਸਰ ਨੂੰ ਪੈਪਟਿਕ ਅਲਸਰ ਕਿਹਾ ਜਾਂਦਾ ਹੈ l
ਗੈਸਟ੍ਰਿਕ ਅਲਸਰ :
ਮਿਹਦੇ ਚ ਉੱਪਰਲੇ,ਵਿਚਕਾਰਲੇ ਜਾ ਬਿਲਕੁਲ ਹੇਠਲੇ ਭਾਗ ਚ ਕਿਧਰੇ ਵੀ ਛਾਲਾ ਹੋ ਜਾਣਾ ਗੈਸਟ੍ਰਿਕ ਅਲਸਰ ਕਿਹਾ ਜਾਂਦਾ ਹੈ l ਕੁਦਰਤ ਨੇ ਅਜਿਹਾ ਪ੍ਰਬੰਧ ਕਰ ਰੱਖਿਆ ਹੈ ਕਿ ਮਿਹਦੇ ਚ ਜੋ ਐਸਿਡ ਬਣਦਾ ਹੈ ਉਹ ਮਿਹਦੇ ਤੱਕ ਹੀ ਸੀਮਤ ਦਾ ਰਹਿੰਦਾ ਹੈ ਨਾ ਕਿ ਉੱਪਰ ਆਹਾਰ ਨਾਲੀ (ਇਸੋਫੇਗਿਸ) ਵਿੱਚ ਜਾਂਦਾ ਹੈ ਤੇ ਨਾ ਹੀ ਡਿਊਡੀਨਮ ਵਿੱਚ ਜਾਂਦਾ ਹੈ l ਮਿਹਦੇ ਤੇ ਆਹਾਰ ਨਾਲੀ ਦੇ ਵਿਚਾਲੇ ਇੱਕ ਅਜਿਹਾ ਗੋਲਾਕਾਰ ਮਾਸਪੇਸ਼ੀ/ਮਸਲ ਹੁੰਦਾ ਹੈ ਜੋ ਸਫਿੰਕਟਰ ਦਾ ਕੰਮ ਕਰਦਾ ਹੈ ਯਾਨੀ ਜਦੋਂ ਖਾਣਾ ਆਹਾਰ ਨਲੀ ਤੋਂ ਮਿਹਦੇ ਚ ਚਲਾ ਜਾਂਦਾ ਹੈ ਤਾਂ ਉਦੋਂ ਹੀ ਖੁੱਲ ਜਾਂਦਾ ਹੈ ਪਰ ਜੇ ਮਿਹਦੇ ਤੋਂ ਆਹਾਰ ਨਾਲੀ ਚ ਖਾਣਾ ਜਾਣ ਦੀ ਕੋਸ਼ਿਸ਼ ਕਰੇ ਤਾਂ ਇਹ ਉਦੋਂ ਨਹੀਂ ਖੁੱਲਦਾ l ਇਹ ਵਜ੍ਹਾ ਹੈ ਕਿ ਜਦ ਕੋਈ ਸਿਰ ਪਰਨੇ ਵੀ ਖੜਾ ਹੋ ਜਾਂਦਾ ਹੈ ਤਾਂ ਵੀ ਮਿਹਦੇ ਦਾ ਆਹਾਰ/ਅੰਨ ਆਹਾਰ ਨਾਲੀ ਇਸੋਫੇਗਿਸ ਚ ਨਹੀਂ ਜਾਂਦਾ ਹੈ। ਪਾਚਨ ਕਿਰਿਆ ਹੁੰਦੇ ਸਮੇ ਮਿਹਦੇ ਦੀਆਂ ਪੇਸ਼ੀਆਂ ਸੁੰਗੜੀਆਂ ਹਨ,ਜਿਸ ਦੇ ਦਬਾਅ ਨਾਲ ਖੁਰਾਕ ਹੇਠਾਂ ਵੱਲ ਵਧਦੀ ਹੈ ਤਦ ਹੇਠਾਂ ਦਾ ਹਿੱਸਾ ਜਿਸਨੂੰ ਪੈਲੋਰਸ ਕਹਿੰਦੇ ਹਨ ਜੋ ਡਿਊਡੀਨਮ ਚ ਖੁਲ੍ਹਦਾ ਹੈ,ਖੁਲ੍ਹ ਜਾਂਦਾ ਹੈ,ਜਿਸ ਨਾਲ ਅੰਨ ਡਿਊਡੀਨਮ ਚ ਪਹੁੰਚਦਾ ਹੈ l ਇਹ ਪੈਲੋਰਸ ਅਕਸਰ ਬੰਦ ਰਹਿੰਦਾ ਹੈ ਅਤੇ ਉਦੋਂ ਹੀ ਖੁੱਲਦਾ ਹੈ ਜਦੋਂ ਕਿਸੇ ਚੀਜ਼ ਨੇ ਮਿਹਦੇ ਚੋਂ ਡਿਊਡਿਨਮ ਨੂੰ ਚ ਜਾਣਾ ਹੁੰਦਾ ਹੈ ਪਰ ਜਦ ਕਦੀ ਅਜਿਹਾ ਹੋਵੇ ਕਿ ਮਿਹਦੇ ਚ ਐਸਿਡ ਵਧ ਜਾਵੇ ਤੇ ਮਿਹਦੇ ਚ ਦਬਾਅ ਵੱਧ ਜਾਵੇ ਤੇ ਪੈਲੋ ਰਸ ਨਾ ਖੁੱਲੇ ਤਾਂ ਉਸ ਤੇ ਅਸਰ ਨਾਲ ਮਿਹਦੇ ਤੇ ਆਹਾਰ ਨਾੜੀ ਦੇ ਜੋੜ ਤੇ ਸਥਿਤ ਗੋਲਾਕਾਰ ਪੇਸ਼ੀਆਂ ਇਸ ਨੂੰ ਨਹੀਂ ਰੋਕ ਨਹੀਂ ਸਕਦੀਆਂ ਹਨ ਤਾਂ ਮਿਹਦੇ ਦਾ ਅੰਨ ਆਹਾਰ ਨਾਲ ਵਿੱਚ ਅਤੇ ਕਦੀ ਕਦੀ ਗਲੇ ਵਿੱਚ ਆ ਜਾਂਦਾ ਹੈ l ਅਜਿਹੀ ਹਾਲਤ ਚ ਗਲੇ ਚ ਬੜੀ ਤੇਜ਼ ਜਲਣ ਮਹਿਸੂਸ ਹੁੰਦੀ ਹੈ ਅਤੇ ਛਾਤੀ ਵਿੱਚ ਵੀ ਜਲਣ ਹੋਣ ਲੱਗਦੀ ਹੈ l ਅਜਿਹਾ ਹਾਈਪਰਐਸਡਿਟੀ ਹੋਣ ਦੀ ਸਿਖਰ ਮੌਕੇ ਹੁੰਦਾ ਹੈ, ਜਿਸ ਨੂੰ ਕਦੀ ਕਦੀ ਡਕਾਰ ਲੈਣ ਨਾਲ ਹੀ ਤੇਜ਼ ਤਰਾਰ ਖੱਟਾ ਪਾਣੀ ਜਾਂ ਪਦਾਰਥ ਗਲੇ ਵਿੱਚ ਆ ਜਾਂਦਾ ਹੈ। ਜੇ ਇਹ ਹਾਲਤ ਕਾਫੀ ਲੰਮੇ ਸਮੇਂ ਤੱਕ ਬਣੀ ਰਹੇ ਤਾਂ ਆਹਾਰ ਨਾਲੀ ਚ ਮਿਹਦੇ ਦਾ ਪਦਾਰਥ ਪਹੁੰਚਦੇ ਰਹਿਣ ਨਾਲ ਸੋਜ ਆ ਜਾਂਦੀ ਹੈ ਜਿਸ ਨੂੰ ਰੀਫ਼ਲਕਸ ਇਸੋਫੇਜਾਈਟਸ ਕਹਿੰਦੇ ਹਨ l ਇਹ ਉਹ ਹਾਲਤ ਹੁੰਦੀ ਹੈ ਜਿਸ ਵਿਚ ਸਫਿੰਕਟਰ ਢਿੱਲਾ ਹੋ ਜਾਂਦਾ ਹੈ ਤੇ ਜਿਸ ਨਾਲ ਮਿਹਦੇ ਚ ਤਣਾਅ ਵਧਣ ਨਾਲ ਖਾਣਾ ਹੇਠਾਂ ਜਾਣ ਦੀ ਬਜਾਏ ਉੱਪਰ ਆਹਾਰ ਨਾਲੀ ਇਸੋਫੇਗਸ ਵਿੱਚ ਚਲਾ ਜਾਂਦਾ ਹੈ। ਇਸ ਨਾਲ ਪਹਿਲਾਂ ਆਹਾਰ ਨਾਲ ਸੋਜ ਆ ਜਾਂਦੀ ਹੈ ਤੇ ਜੇ ਲੰਮੇ ਸਮੇਂ ਤੱਕ ਇਹ ਸਥਿਤੀ ਬਣੀ ਰਹੇ ਤਾਂ ਆਹਾਰ ਨਾਲੀ ਇਸੋਫੇਗਸ ਵਿੱਚ ਵੀ ਛਾਲੇ ਤੇ ਜਖਮ ਪੈਦਾ ਹੋ ਜਾਂਦੇ ਹਨ l
ਗੈਸਟ੍ਰਿਕ ਅਲਸਰ ਦੇ ਕਾਰਣ :
ਅਲਸਰ ਗੈਸਟਰਿਕ ਹੋਵੇ ਜਾ ਡਿਊਡੀਨਲ ਇਸ ਦੇ ਪੈਦਾ ਹੋਣ ‘ਚ ਮੁੱਖ ਕਾਰਨ ਐਸਿਡ ਹੀ ਹੁੰਦਾ ਹੈ l ਹੁਣ ਇਹ ਗੱਲ ਵੱਖਰੀ ਹੈ ਕਿ ਐਸਿਡ ਜਿਆਦਾ ਬਣੇ ਰਹਿਣ ਕਰਕੇ ਕਾਰਨ ਵੱਖ ਵੱਖ ਹੁੰਦੇ ਹਨ ਅਤੇ ਕਿਉਂਕਿ ਐਸਿਡ ਦੀ ਤੀਬਰਤਾ ਦੇ ਅਸਰ ਨਾਲ ਹੀ ਅਲਸਰ ਹੁੰਦੇ ਹਨ l ਇਸ ਲਈ ਇਸ ਦੀ ਤੀਬਰਤਾ ਪੈਦਾ ਕਰਨ ਵਾਲੇ ਕਾਰਨਾਂ ਨੂੰ ਹੀ ਅਲਸਰ ਹੋਣ ਦਾ ਕਾਰਨ ਮੰਨਿਆ ਜਾਵੇਗਾ। ਅਜਿਹਾ ਨਹੀਂ ਕਿ ਥੋੜਾ ਜਿਹਾ ਐਸਿਡ ਬਣਨ ਨਾਲ ਅਲਸਰ ਹੋ ਜਾਵੇਗਾ ਪਰ ਜੇ ਐਸਿਡ ਬਣਦਾ ਹੀ ਰਹੇ ਤਾਂ ਫਿਰ ਜਲਣ ਤਾਂ ਹੋਵੇਗੀ ਹੀ l ਫਿਰ ਜੇ ਜਮਾਂਦਰੂ ਅਲਸਰ ਵੀ ਮੌਜੂਦ ਹੋਵੇ ਜਿਸ ਕਾਰਨ ਮਿਹਦੇ ਦਾ ਅੰਦਰੂਨੀ ਸੁਰੱਖਿਆ ਕਵਚ/ਮੁਕੋਜ਼ਲ ਬੈਰੀਅਰ ਕਮਜ਼ੋਰ ਹੋ ਜਾਂਦਾ ਹੈ ਤਾਂ ਅਲਸਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ l ਜਿਵੇਂ ਜੇ ਅੱਗ ਜਲ ਰਹੀ ਹੋਵੇ ਤੇ ਉਸ ਨਾਲ ਹੱਥ ਲੱਗ ਜਾਵੇ ਤਾਂ ਛਾਲਾ ਜੇ ਨਾ ਵੀ ਪਵੇ ਤਾਂ ਵੀ ਜਲਣ ਤਾਂ ਹੋਵੇਗੀ ਹੀ l ਕੁਦਰਤ ਨੇ ਮਿਹਦੇ ਦੀ ਰਚਨਾ ਇਨੀ ਸੁਰੱਖਿਤ ਢੰਗ ਨਾਲ ਬਣਾਈ ਹੈ ਜੋ ਕਿ ਮਾੜੀ ਮੋਟੀ ਜਲਣ ਦਾ ਤਾਂ ਅਸਰ ਹੀ ਨਹੀਂ ਹੁੰਦਾ ਪਰ ਫਿਰ ਵੀ ਆਪਣੀਆਂ ਗਲਤੀਆਂ ਕਰਕੇ, ਗਲਤ ਖਾਣ ਪਾਣ ਜਿਵੇਂ ਮਾਸ ਤੇਜ ਮਿਰਚ ਮਸਾਲੇਦਾਰ ਤਲਿਆ ਹੋਇਆ ਪਦਾਰਥ ਤੰਬਾਕੂ ਨੋਸ਼ੀ, ਸ਼ਰਾਬ ਆਦਿ ਦੀ ਕਰਕੇ ਤੇ ਕੁਝ ਦਵਾਈਆਂ ਦੀ ਵੱਧ ਵਰਤੋਂ ਕਰਕੇ ਜਿਵੇਂ ਦਰਦ ਨਿਵਾਰਕ ਗੋਲੀਆਂ ਦੀ ਵਜਹਾ ਨਾਲ ਪੈਦਾ ਕਰ ਲੈਂਦੇ ਹਾਂ l ਤੰਬਾਕੂ/ਸ਼ਰਾਬ ਦੀ ਵਰਤੋਂ ਅੱਜ ਕੱਲ ਬਹੁਤ ਵੱਧ ਗਈ ਹੈ ਤੇ ਕਈ ਸ਼ਰਾਬਾਂ ਇਸ ਕਿਸਮ ਦੀਆਂ ਹੁੰਦੀਆਂ ਹਨ ਜੋ ਸਿੱਧੀ ਜਾ ਕੇ ਮਿਊਕਸ ਮੈਮਰੇਨ/ਝਿੱਲੀ ਨੂੰ ਝੁਲਸ ਦਿੰਦੀਆਂ ਹਨ l ਮਸਲਾ ਸਿਰਫ ਸ਼ਰਾਬ ‘ਤੇ ਖਤਮ ਹੀ ਹੋ ਜਾਂਦਾ ਕਿਉਂਕਿ ਸ਼ਰਾਬ ਨਾਲ ਜੋ ਖਾਧਾ ਪੀਤਾ ਜਾਂਦਾ, ਉਹ ਵੀ ਤੇਜ਼ਾਬ ਪੈਦਾ ਕਰਨ ਵਾਲਾ ਹੁੰਦਾ ਹੈ ਅਤੇ ਇਸ ਦੇ ਨਾਲ ਅਲਸਰ ਹੋ ਜਾਂਦਾ ਹੈ। ਆਮ ਕਹਾਵਤ ਹੈ ਕਿ ਕਬਾਬ ਬਿਨਾਂ ਸ਼ਰਾਬ ਫਾਇਦਾ ? ਪਰ ਇਹ ਐਸਿਡ ਵਧਾਉਣ ਵਾਲਾ ਪਦਾਰਥ ਹੁੰਦਾ ਹੈ l ਹੁਣ ਇੱਕ ਹੱਦ ਤੱਕ ਸਭ ਚੱਲਦਾ ਰਹਿੰਦਾ ਹੈ ਕਿਉਂਕਿ ਸਾਡੀ ਸਰੀਰ ਦਾ ਕੁਦਰਤੀ ਪ੍ਰਣਾਲੀ ਇਸਨੂੰ ਸਹਿਣ ‘ਚ ਮਦਦ ਕਰਦੀ ਹੈ ਪਰ ਹਰ ਗੱਲ ਦੀ ਕੋਈ ਹੱਦ ਵੀ ਹੁੰਦੀ ਹੈ l ਯਾਨੀ ਜੇ ਗਲਤ ਖਾਣ ਦਾ ਪੂਰਾ ਅਸਰ ਮਿਹਦੇ ਤੇ ਪੈਂਦਾ ਰਹੇਗਾ ਤਾਂ ਉਸਦੀ ਸੁਭਾਵਿਕ ਰੱਖਿਆ ਪ੍ਰਣਾਲੀ ਕਮਜ਼ੋਰ ਹੋਣ ਲੱਗਦੀ ਹੈ ਅਤੇ ਐਸਿਡ ਦਾ ਅਸਰ ਉਸ ਤੇ ਪੈਣ ਲੱਗਦਾ ਹੈ ਜਿਸ ਨਾਲ ਦੋ ਕੰਮ ਹੁੰਦੇ ਹਨ l ਇਕ ਤਾਂ ਝਿਲੀ ਨੂੰ ਸਿੱਧਾ ਨੁਕਸਾਨ ਪਹੁੰਚਣ ਲੱਗਦਾ ਹੈ ਅਲੱਸਰ ਪੈਦਾ ਕਰਨ ਲਗਦੇ ਹਨ ਤੇ ਦੂਜਾ ਇਹ ਕਿ ਅਲਸਰ ਤੇ ਬੁਰਾ ਅਸਰ ਕਰਕੇ ਉਸ ਨੂੰ ਵਧਾਉਂਦੇ ਰਹਿੰਦੇ ਹਨ l ਇਸ ਲਈ ਅਜਿਹਾ ਅਲਸਰ ਪੈਦਾ ਹੋ ਜਾਂਦਾ ਹੈ ਜੋ ਜਲਦੀ ਨਾਲ ਇਸ ਦੇ ਚੁੰਗਲ ‘ਚੋ ਨਿਕਲ ਨਹੀਂ ਸਕਦਾ l ਕਦੀ ਕਦੀ ਲੋਕ ਕਈ ਸਾਲਾਂ ਤੱਕ ਅਲਸਰ ਦੇ ਰੋਗੀ ਬਣ ਜਾਂਦੇ ਹਨ l ਸਾਡੇ ਖਾਣ ਪਾਣ ਚ ਸ਼ਰਾਬ ਤੇ ਮਾਸ ਤੋਂ ਇਲਾਵਾ ਹੋਰ ਵੀ ਕਈ ਕੁਝ ਪਦਾਰਥ ਦੇ ਹਨ ਜੋ ਜਾਂ ਤਾਂ ਅਲਸਰ ਪੈਦਾ ਕਰਦੇ ਹਨ ਜਾਂ ਅਲਸਰ ਨੂੰ ਠੀਕ ਨਹੀਂ ਹੋਣ ਦਿੰਦੇ l ਇੱਕ ਪਦਾਰਥ ਹੈ ਤੰਬਾਕੂ l ਕਈ ਲੋਕ ਤੰਬਾਕੂ ਤੇ ਚੂਨਾ ਮਿਲਾ ਕੇ ਅਤੇ ਮਸਲ ਕੇ ਖਾਂਦੇ ਹਨ ਅੱਜ ਕੱਲ ਤਾਂ ਪਾਨ ਮਸਾਲੇ ਵਾਲੇ ਤੰਬਾਕੂ ਦੇ ਗੁਟਕੇ ਦਾ ਰਵਾਜ ਹੋ ਗਿਆ ਹੈ ਜੋ ਕੁਝ ਨਾ ਚਬਾਉਂਦੇ ਤੇ ਨਿਗਲਦੇ ਵੀ ਰਹਿੰਦੇ ਹਨ l ਉਹ ਵੀ ਇਸ ਵਿਗਾੜ ਦਾ ਸ਼ਿਕਾਰ ਹੋ ਜਾਂਦੇ ਹਨ l ਇਸ ਤੋਂ ਇਲਾਵਾ ਕੁਝ ਖੁਰਾਕੀ ਪਦਾਰਥ ਵੀ ਅਜਿਹੇ ਹੁੰਦੇ ਹਨ ਜੋ ਐਸੀਡਿਟੀ ਪੈਦਾ ਕਰਕੇ ਅਲਸਰ ਬਣਾਉਣ ਚ ਸਹਾਇਕ ਹੁੰਦੇ ਹਨ ਜਿਵੇਂ ਸੰਤਰਾ ਅੰਗੂਰ ਅਮਚੂਰ ਖੱਟੀ ਚਟਣੀ ਆਦਿ ਐਸਿਡ ਵਧਾਉਂਦੇ ਹਨ l ਅਜਿਹੇ ਪਦਾਰਥ ਸੀਮਤ ਮਾਤਰਾ ਵਿੱਚ ਹੀ ਖਾਣੇ ਚਾਹੀਦੇ ਹਨ ਅਤੇ ਜ਼ਿਆਦਾ ਲੰਮਾ ਸਮਾਂ ਨਹੀਂ ਖਾਣੇ ਚਾਹੀਦੇ l ਕੱਚਾ ਟਮਾਟਰ, ਮੂਲੀ, ਪਿਆਜ ਇਸ ਲਈ ਇਹਨਾਂ ਨੂੰ ਵੱਧ ਮਾਤਰਾ ਚ ਨਹੀਂ ਖਾਣਾ ਚਾਹੀਦਾ l ਦਾਲਾਂ ਤੋਂ ਸਭ ਤੋਂ ਅੱਛੀ ਦਾਲ ਮੂੰਗੀ ਦੀ ਹੁੰਦੀ ਹੈ ਕਿਉਂਕਿ ਇਸ ‘ਚ ਵੱਧ ਮਾਤਰਾ ਚ ਖ਼ਰਾਪਨ ਅਲਕਲੀ ਹੁੰਦੀ ਹੈ l ਇਸ ਲਈ ਇਸਦੀ ਵਰਤੋਂ ਕਰਦੇ ਰਹਿਣਾ ਚਾਹੁੰਦਾ ਹੈ l ਇਸ ਨਾਲ ਮਿਹਦੇ ‘ਚ ਬਣੇ ਅਲਸਰ ਨੂੰ ਬਾਰ ਬਾਰ ਸਹੀ ਕਰਦਾ ਰਹਿੰਦਾ ਹੈ l ਇੱਕ ਗੱਲ ਹੋਰ ਵੀ ਦਸਣੀ ਜਰੂਰੀ ਹੈ ਕਿ ਸਾਕਾਹਾਰੀ ਭੋਜਨ ਹੋਵੇ ਜਾਂ ਮਾਸਾਹਾਰੀ ਭੁੰਨ ਕੇ ਬਣਾਉਣ ਨਾਲ ਵਧ ਐਸਿਡ ਵਾਲੇ ਹੋ ਜਾਂਦੇ ਹਨ। ਸ਼ਾਕਾਹਾਰੀ ਪਦਾਰਥ ਜਿਆਦਾਤਰ ਉਬਾਲ ਕੇ ਬਣਾਏ ਜਾਣੇ ਚਾਹੀਦੇ ਹਨ l
ਡਿਊਟੀਨਲ ਅਲਸਰ ਦੇ ਕਾਰਨ :
ਇਹ ਅਲਸਰ ਵੀ ਉਹਨਾਂ ਕਾਰਨਾਂ ਕਰਕੇ ਹੁੰਦਾ ਹੈ ਜਿਨਾਂ ਕਰਕੇ ਮਿਹਦੇ ਚ ਅਸਰ ਹੁੰਦਾ ਹੈ l ਦੋਨਾਂ ਦੀ ਹਾਲਤ ਦੇ ਲੱਛਣਾ ਚ ਫਰਕ ਹੁੰਦਾ ਹੈ। ਵੱਧ ਤਲਿਆ ਤੇ ਤੇਜ਼ ਮਸਾਲੇਦਾਰ ਭੋਜਨ ਖਾਣ ਤੇ ਸ਼ਰਾਬ ਪੀਣ ਨਾਲ ਇਹ ਹੁੰਦਾ ਹੈ। ਗਰੀਬਾਂ ਨੂੰ ਇਹ ਤਾਂ ਹੁੰਦਾ ਹੈ ਕਿਉਂਕਿ ਉਹਨਾਂ ਦਾ ਖਾਣ ਪੀਣ ਨੀਵੇ ਪੱਧਰ ਦਾ ਹੁੰਦਾ ਹੈ l ਜਦੋਂ ਵੱਧ ਐਸਿਡ ਵਾਲਾ ਖਾਣਾ ਮਿਹਦੇ ਚੋ ਡਿਊਡਿਨਮ ਚ ਪਹੁੰਚਦਾ ਹੈ ਤਾਂ ਉੱਥੇ ਵੀ ਅਲਸਰ ਹੋ ਜਾਂਦਾ ਹੈ। ਇਥੋਂ ਦਾ ਅਲਸਰ ਹੈ ਬੜੀ ਮੁਸ਼ਕਿਲ ਨਾਲ ਠੀਕ ਹੁੰਦਾ ਹੈ, ਕਿਉਂਕਿ ਖਾਣੇ ਚ ਮੌਜੂਦ ਐਸਿਡ ਇਸ ਦੀ ਛੇੜਛਾੜ ਕਰਦਾ ਹੈ ਤੇ ਜਖਮ ਠੀਕ ਨਹੀਂ ਹੋਣ ਦਿੰਦਾ l
ਅਲਸਰ ਦੇ ਕਾਰਣ :
ਗੈਸਟਰਿਕ ਕਲਚਰ ਦੇ ਰੋਗੀ ਨੂੰ ਖਾਣਾ ਖਾਂਦੇ ਸਮੇਂ ਹੀ ਦਰਦ ਹੁੰਦਾ ਹੈ ਪਰ ਫਿਰ ਥੋੜੀ ਦੇਰ ਲਈ ਆਰਾਮ ਹੋ ਜਾਂਦਾ ਹੈ ਪਰ ਦੋ ਘੰਟੇ ਵਿੱਚੋਂ ਫਿਰ ਤਕਲੀਫ ਹੋਣ ਲੱਗਦੀ ਹੈ। ਇਸ ਦਾ ਕਾਰਨ ਇਹ ਹੈ ਕਿ ਜਦੋਂ ਰੋਗੀ ਖਾਣਾ ਖਾਦਾਂ ਹੈ ਉਦੋਂ ਖਾਣਾ ਮੇਦੇ ਚ ਪਹੁੰਚਦਾ ਹੀ ਜਖਮ ਨਾਲ ਟਰਾਉਂਦਾ ਹੈ ਤੇ ਐਸਿਡ ਬਣਦਾ ਹੈ ਜੋ ਕਸ਼ਟਦਾਇੱਕ ਹੁੰਦਾ ਹੈ ਪਰ ਜਦੋਂ ਖਾਣਾ ਪਚਣ ਲੱਗਦਾ ਹੈ ਉਦੋਂ ਮਿਹਦੇ ਦਾ ਐਸਿਡ ਖਾਣੇ ਨਾਲ ਮਿਲ ਜਾਂਦਾ ਹੈ ਤੇ ਉਸਦੀ ਤੀਬਰਤਾ ਘੱਟ ਹੋ ਜਾਂਦੀ ਹੈ l ਥੋੜੀ ਦੇਰ ਪਿੱਛੋਂ ਜਦ ਖਾਣਾ ਅੱਗੇ ਵੱਧ ਜਾਂਦਾ ਹੈ ਤਾਂ ਫਿਰ ਤੋਂ ਦਰਦ ਹੋਣ ਲੱਗਦਾ ਹੈ ਅਜਿਹੀ ਹਾਲਤ ਜੇ ਰੋਗੀ ਦੁੱਧ ਪੀ ਲੈਂਦਾ ਹੈ ਤਾਂ ਉਸ ਨੂੰ ਰਾਹਤ ਮਿਲਦੀ ਹੈ l ਹੌਲੀ ਹੌਲੀ ਤਜਰਬੇ ਚੋ ਰੋਗੀ ਇਹ ਸਮਝ ਜਾਂਦਾ ਹੈ ਕਿ ਕਿਸ ਪਦਾਰਥ ਨਾਲ ਉਸ ਨੂੰ ਦਰਦ ਹੁੰਦਾ ਹੈ ਤੇ ਕਿਸ ਨਾਲ ਉਸਨੂੰ ਰਾਹਤ ਮਿਲਦੀ ਹੈ l ਖਾਣੇ ਨਾਲ ਰੋਗੀ ਨੂੰ ਰਾਹਤ ਮਿਲਦੀ ਹੈ ਲ ਇਸ ਲਈ ਥੋੜੀ ਥੋੜੀ ਦੇਰ ਪਿੱਛੋਂ ਉਹ ਕੁਝ ਨਾ ਕੁਝ ਖਾਂਦਾ ਰਹਿੰਦਾ ਹੈ ਤੇ ਉਸਨੂੰ ਆਰਾਮ ਵੀ ਰਹਿੰਦਾ ਹੈ l ਇਸ ਕਰਕੇ ਮਿਹਦੇ ਦੇ ਅਲਸਰ ਦਾ ਰੋਗੀ ਮੋਟਾ ਹੋ ਜਾਂਦਾ ਹੈ l ਇਹ ਅਮੀਰ ਲੋਕਾਂ ਦਾ ਰੋਗ ਹੈ ਗਰੀਬਾਂ ਦਾ ਨਹੀਂ l ਡਿਉਡੀਨਲ ਅਲਸਰ ਦਾ ਰੋਗੀ ਖਾਣਾ ਖਾਣ ਤੋਂ ਡਰਦਾ ਹੈ ਕਿਉਂਕਿ ਖਾਣਾ ਖਾਂਦੇ ਹੀ ਦਰਦ ਸ਼ੁਰੂ ਹੋ ਜਾਂਦਾ ਹੈ ਤੇ ਇਹ ਉਦੋਂ ਤੱਕ ਬੰਦ ਨਹੀਂ ਹੁੰਦਾ ਜਦ ਤਕ ਖਾਣਾ ਪੂਰੀ ਤਰ੍ਹਾਂ ਪਚ ਕੇ ਮਿਹਦੇ ਚੋਂ ਅੱਗੇ ਨਹੀਂ ਨਿਕਲ ਜਾਂਦਾ ਕਿਉਂਕਿ ਜਿਉਂ ਹੀ ਅੰਨ ਮਿਹਦੇ ਚ ਆਉਂਦਾ ਹੈ ਵੈਸੇ ਵੀ ਡਿਊਡੀਨਮ ਚ ਜੋ ਅਲਸਰ ਹੁੰਦਾ ਹੈ ਉਹ ਛੇੜਛਾੜ ਪੈਦਾ ਕਰਦਾ ਹੈ l ਖਿਝ ਪੈਦਾ ਕਰਦਾ ਹੈ ਯਾਨੀ ਐਸਿਡ ਦੀ ਮਾਤਰਾ ਵਧਣ ਨਾਲ ਦਰਦ ਵੱਧ ਜਾਂਦਾ ਹੈ l ਜਦੋਂ ਖਾਣਾ ਮਿਹਦੇ ਤੇ ਡਿਊਡੀਨਮ ਤੋਂ ਅੱਗੇ ਵੱਧ ਜਾਂਦਾ ਹੈ ਤਾਂ ਇਹ ਦਰਦ ਆਪਣੇ ਆਪਾਂ ਬੰਦ ਹੋ ਜਾਂਦਾ ਹੈ l ਅਜਿਹੇ ਮਰੀਜ਼ ਖਾਣਾ ਖਾਣ ਤੋਂ ਡਰਦੇ ਹਨ ਕਿ ਖਾਣਾ ਖਾਵਾਂਗਾ ਤਾਂ ਦਰਦ ਹੋਏਗਾ l ਉਹ ਭੁੱਖੇ ਰਹਿਣਾ ਪਸੰਦ ਕਰਦੇ ਹਨ l ਦੁੱਧ ਪੀ ਕੇ ਉਹ ਕੰਮ ਚਲਾਉਂਦੇ ਹਨ ਕਿਉਂਕਿ ਦੁੱਧ ਨਾਲ ਉਹਨਾਂ ਨੂੰ ਰਾਹਤ ਮਿਲਦੀ ਹੈ l ਡਰਦੇ ਡਰਦੇ ਥੋੜਾ ਹੀ ਖਾਂਦੇ ਹਨ ਇਸ ਲਈ ਡਿਊਟੀਨਲ ਅਲਸਰ ਦੇ ਰੋਗੀ ਦਾ ਸਰੀਰ ਦੁਬਲਾ-ਪਤਲਾ ਹੁੰਦਾ ਹੈ l
ਅਲਸਰ ਤੋਂ ਬਚਾਅ :
ਉਹਨਾਂ ਕਾਰਨਾਂ ਤੋਂ ਬਚਾਅ ਹੁੰਦਾ ਹੈ ਜੋ ਅਲਸਰ ਪੈਦਾ ਕਰਦੇ ਹਨ l ਮਾਸ,ਸ਼ਰਾਬ ਤੇ ਤੰਬਾਕੂ ਦੀ ਵਰਤੋਂ ਤਿਆਗ ਕੇ ਸਿਰਫ ਸਲਾਦ ਹਰੀਆਂ ਸਬਜੀਆਂ ਤੇ ਫਲਾਂ ਦੀ ਹੀ ਵਰਤੋਂ ਕੀਤੀ ਜਾਵੇ l ਦੁੱਧ,ਦਹੀਂ ਘਿਓ ਥੋੜੀ ਮਾਤਰਾ ਚ ਹੀ ਵਰਤਿਆ ਜਾਵੇ l ਖੁਰਾਕੀ ਪਦਾਰਥ ਭੁੰਨ ਕੇ ਖਾਣ ਦੀ ਬਜਾਏ ਉਬਾਲ ਕੇ ਖਾਓ l ਤੇਜ ਮਿਰਚ ਮਸਾਲੇਦਾਰ,ਚਟਪਟੇ ਦੇ ਖੱਟੇ ਮਿਸ਼ਰਣਾਂ ਦੀ ਵਰਤੋਂ ਬੇਹਦ ਘੱਟ ਮਾਤਰਾ ਚ ਤੇ ਅਣਸਰਦਿਆਂ ਹੀ ਕਰੋ l ਦੁੱਧ ਨਾਲ ਬਣੇ ਪਦਾਰਥਾਂ ਚ ਖਾਰਾ/ਅਲਕਲੀ ਹੁੰਦਾ ਹੈ,ਇਸ ਲਈ ਤਾਜ਼ਾ ਮਿੱਠਾ ਦਹੀ, ਤਾਜਾ ਮੱਠਾ ਪਨੀਰ,ਘਿਓ ਆਦਿ ਵਰਤਨ ਨਾਲ ਐਸਿਡ ਦੀ ਮਾਤਰਾ ਆਮ ਹੁੰਦੀ ਰਹਿੰਦੀ ਹੈ। ਫਲਾਂ ਚ ਕੇਲਾ,ਪਪੀਤਾ, ਚੀਕੂ,ਪੱਕੇ ਅਨਾਰਾ ਆਦਿ ਵਰਤੋ l ਵੱਧ ਸਾਦਾ ਤੇ ਤਾਜਾ ਭੋਜਨ ਖੂਬ ਚਬਾ ਕੇ ਕਰਨਾ ਚਾਹੀਦਾ ਹੈ। ਜੇ ਅਲਸਰ ਹੋ ਜਾਵੇ ਤਾਂ ਹੋਰ ਵੀ ਸਾਵਧਾਨੀ ਵਰਤਣੀ ਚਾਹੀਦੀ ਹੈ। ਰੋਗੀ ਆਪ ਹੀ ਸਮਝੇ ਕਿ ਕਿਹੜੇ ਪਦਾਰਥਾਂ ਨਾਲ ਦਰਦ ਹੁੰਦਾ ਤੇ ਕਿਹੜੇ ਨਾਲ ਰਾਹਤ ਮਿਲਦੀ ਹੈ l ਜੇ ਚਾਹ ਪੀਣ ਜਾ ਨਮਕੀਨ ਖਾਣ ਨਾਲ ਦਰਦ ਹੁੰਦਾ ਹੈ ਤੇ ਸਮਝੋ ਐਸਡੀਟੀ ਵਧੀ ਹੋਈ ਹੈ l ਜੇ ਇਹ ਸਥਿਤੀ ਵੱਧ ਦਿਨਾਂ ਤੱਕ ਬਣੀ ਰਹੇ ਤਾ ਸਾਵਧਾਨ ਹੋ ਕੇ ਆਪਣੇ ਖਾਣ ਪਾਣ ਤੇ ਆਦਤਾਂ ਤੋਂ ਸੁਧਾਰ ਕਰ ਲੈਣਾ ਚਾਹੀਦਾ ਹੈ। ਕਿਉਂਕਿ ਇਥੋਂ ਹੀ ਅਲਸਰ ਬਣਨਾ ਸ਼ੁਰੂ ਹੁੰਦਾ ਹੈ l ਜੇ ਆਰਾਮ ਨਾ ਆਵੇ ਤਾਂ ਤੁਰੰਤ ਜਾਂਚ ਕਰਵਾ ਕੇ ਇਲਾਜ ਕਰਵਾਓ l ਅਲਸਰ ਦਾ ਇਲਾਜ ਬਹੁਤ ਲੰਮਾ ਚਲਦਾ ਹੈ। ਜਦੋਂ ਤੱਕ ਇਲਾਜ ਚਲਦਾ ਹੈ ਤਾਂ ਬੰਦਾ ਠੀਕ ਰਹਿੰਦਾ ਹੈ ਪਰ ਇਲਾਜ ਬੰਦ ਹੋਣ ਤੇ ਦਰਦ ਸ਼ੁਰੂ ਹੋ ਜਾਂਦਾ ਹੈ l ਠੀਕ ਹੋਵੇ ਤਾਂ ਫਿਰ ਗਲਤ ਖਾਣਾ ਖਾਣ ਨਾਲ ਦਰਦ ਵਾਪਸ ਆ ਜਾਂਦਾ ਹੈ
ਜਾਂਚ :
ਰੋਗ ਦੀ ਕਿਸਮ ਲੱਭਣ ਲਈ ਬੇਰੀਅਮ ਪਿਲਾ ਕੇ ਅਕਸਰ ਕੀਤਾ ਜਾਂਦਾ ਹੈ ਪਰ ਅੱਜ ਕੱਲ ਗੈਸਟਰੋਟੂਡੂਡੀਨੋਸਕੋਪੀ ਰਾਹੀਂ ਰੋਗ ਦਾ ਪਤਾ ਲਾਇਆ ਜਾਂਦਾ ਹੈ। ਜਿਸ ਨਾਲ ਅਲਸਰ ਦੀ ਸਹੀ ਜਗ੍ਹਾ ਤੇ ਸਥਿਤੀ ਨੂੰ ਜਾਣ ਕੇ ਇਲਾਜ ਨਿਸ਼ਚਿਤ ਕੀਤਾ ਜਾਂਦਾ ਹੈ।
ਇਲਾਜ ਦੋ ਕਿਸਮ ਦਾ ਹੈ ਪਹਿਲਾ ਦਵਾਈਆਂ ਨਾਲ ਦੂਜਾ ਆਪਰੇਸ਼ਨ ਨਾਲ l ਮਰੀਜ਼ ਨੂੰ ਐਸਿਡ ਰੋਧਕ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਪਰ ਇਹ ਕੋਈ ਪੱਕਾ ਹੱਲ ਨਹੀਂ l ਕਦੇ ਕਦੇ ਇਹ ਗੁੰਜਲਦਾਰ ਹੋ ਜਾਂਦਾ ਹੈ ਤੇ ਅਲਸਰ ਦੇ ਫਟਨ/ਪਰਫੋਰਮੇਸ਼ਨ ਨਾਲ ਐਸਲ ਪ੍ਰੋਟੀਟੋਨਿਯਮ ਚ ਜਾ ਕੇ ਪੈਰਿਟੋਨਾਇਟ੍ਸ ਕਰਦਾ ਹੈ l ਜਾਨ ਨੂੰ ਖਤਰਾ ਖੜਾ ਹੋ ਜਾਂਦਾ ਹੈ ਕਦੇ ਕਦੇ ਅਲਸਰ ਚੋਂ ਖੂਨ ਨਿਕਲ ਕੇ ਉਲਟੀ ਰਾਹੀਂ ਬਾਹਰ ਆਉਣ ਲੱਗਦਾ ਹੈ। ਉਦੋਂ ਫੌਰਨ ਆਪਰੇਸ਼ਨ ਕਰਨਾ ਪੈਂਦਾ ਹੈ ਅਤੇ ਐਂਡੋਸਕੋਪੀ ਰਾਹੀਂ ਕਾਟਰੀ ਕਰਕੇ ਖੂਨ ਦੀ ਲੀਕੇਜ ਵਾਲੀ ਨਸ ਨੂੰ ਬੰਦ ਕੀਤਾ ਜਾਂਦਾ ਹੈ l
* ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ
98156 29301