ਨਵੀਂ ਦਿੱਲੀ, 23 ਜੂਨ, ਦੇਸ਼ ਕਲਿੱਕ ਬਿਓਰੋ :
ਡੀਐਸਪੀ ਦੇ ਆਪਣੇ ਮਹਿਲਾ ਮਿੱਤਰ ਮਹਿਲਾ ਸਿਪਾਹੀ ਨਾਲ ਹੋਟਲ ਵਿੱਚ ਫੜ੍ਹੇ ਜਾਣ ਤੋਂ ਬਾਅਦ ਵਿਭਾਗ ਵੱਲੋਂ ਸਿਪਾਹੀ ਬਣਾਇਆ ਗਿਆ ਹੈ। ਉਤਰ ਪ੍ਰਦੇਸ਼ ਪੁਲਿਸ ਵਿੱਚ ਡੀਐਸਪੀ ਨੂੰ ਦੁਬਾਰਾ ਸਿਪਾਹੀ ਬਣਾਇਆ ਗਿਆ ਹੈ, ਡਿਪਟੀ ਐਸਪੀ ਨੂੰ ਨਿਯੁਕਤੀ ਦੇ ਮੂਲ ਅਹੁਦੇ ਸਿਪਾਹੀ ਉਤੇ ਰਿਵਰਟ ਕੀਤਾ ਗਿਆ ਹੈ। ਉਨਾਵ ਵਿੱਚ ਸੀਓ ਬੀਘਾਪੁਰ ਰਹੇ ਕ੍ਰਿਪਾ ਸ਼ੰਕਰ ਕਨੌਜੀਆ ਨੂੰ ਸਿਪਾਹੀ ਨਿਯੁਕਤ ਕੀਤਾ ਗਿਆ ਹੈ। ਕ੍ਰਿਪਾ ਸ਼ੰਕਰ ਕਨੌਜੀਆ ਨੂੰ 26ਵੀਂ ਵਾਹਿਨੀ ਪੀਏਸੀ ਗੋਰਖਪੁਰ ਵਿਚ ਐਫ ਦਲ ਵਿੱਚ ਤੈਨਾਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸੀਓ ਕ੍ਰਿਪਾ ਸ਼ੰਕਰ ਇਕ ਮਹਿਲਾ ਸਿਪਾਹੀ ਨਾਲ ਹੋਟਲ ਵਿੱਚ ਫੜ੍ਹਿਆ ਗਿਆ ਸੀ। ਉਹ ਜੁਲਾਈ 2021 ਨੂੰ ਛੁੱਟੀ ਲੈ ਕੇ ਗਾਇਬ ਹੋ ਗਿਆ ਸੀ। ਤੱਤਕਾਲੀਨ ਉਨਾਵ ਦੇ ਸੀਓ ਕ੍ਰਿਪਾਸ਼ੰਕਰ ਕਨੌਜੀਆ ਨੇ 6 ਜੁਲਾਈ 2021 ਨੂੰ ਐਸਪੀ ਉਨਾਵ ਤੋਂ ਪਰਿਵਾਰਕ ਕਾਰਨਾਂ ਨਾਲ ਛੁੱਟੀ ਮੰਗੀ ਸੀ। ਪ੍ਰੰਤੂ ਛੁੱਟੀ ਮਨਜ਼ੂਰ ਹੋਣ ਤੋਂ ਬਾਅਦ ਉਹ ਘਰ ਜਾਣ ਦੀ ਬਜਾਏ ਕਿਤੇ ਹੋਰ ਚਲਿਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਕਾਨਪੁਰ ਦੇ ਇਕ ਹੋਟਲ ਵਿੱਚ ਗਏ ਸਨ। ਉਸ ਸਮੇਂ ਉਸ ਨਾਲ ਮਹਿਲਾ ਸਿਪਾਹੀ ਵੀ ਸੀ। ਇਸ ਦੌਰਾਨ ਉਸਨੇ ਆਪਣੇ ਪ੍ਰਾਈਵੇਟ ਅਤੇ ਸਰਕਾਰੀ ਦੋਵੇਂ ਮੋਬਾਇਲ ਨੰਬਰ ਬੰਦ ਕਰ ਲਏ ਸਨ। ਉਸਦਾ ਨੰਬਰ ਬੰਦ ਹੋਣ ਜਾਣ ਉਤੇ ਕ੍ਰਿਪਾ ਸ਼ੰਕਰ ਦੀ ਪਤਨੀ ਨੇ ਜਦੋਂ ਪੁੱਛਗਿੱਛ ਕੀਤੀ ਤਾਂ ਪਤਾ ਚਲਿਆ ਕਿ ਉਹ ਛੁੱਟੀ ਲੈ ਕੇ ਘਰ ਗਏ ਸਨ। ਇਸ ਉਤੇ ਪਤਨੀ ਨੇ ਐਸਪੀ ਉਨਾਵ ਨੂੰ ਫੋਨ ਕਰਕੇ ਮਦਦ ਮੰਗੀ ਸੀ।
ਇਸ ਤੋਂ ਬਾਅਦ ਜਦੋਂ ਜਾਂਚ ਕੀਤੀ ਗਈ ਤਾਂ ਕ੍ਰਿਪਾ ਸ਼ੰਕਰ ਕਨੌਜੀਆ ਦਾ ਮੋਬਾਇਲ ਨੈਟਵਰਕ ਕਾਨਪੁਰ ਦੇ ਇਕ ਹੋਟਲ ਵਿੱਚ ਆ ਕੇ ਬੰਦ ਹੋ ਗਿਆ ਸੀ। ਉਨਾਵ ਪੁਲਿਸ ਕਾਨਪੁਰ ਦੇ ਉਸ ਹੋਟਲ ਪਹੁੰਚੀ, ਜਿੱਥੇ ਕ੍ਰਿਪਾ ਸ਼ੰਕਰ ਦੀ ਲੋਕੇਸ਼ਨ ਦਾ ਪਤਾ ਚਲਿਆ ਸੀ।
ਪੁਲਿਸ ਕਰਮਚਾਰੀਆਂ ਨੂੰ ਕਾਨਪੁਰ ਦੇ ਹੋਟਲ ਵਿੱਚ ਕ੍ਰਿਪਾ ਸ਼ੰਕਰ ਅਤੇ ਮਹਿਲਾ ਸਿਪਾਹੀ ਨਾਲ ਮਿਲੇ। ਦੱਸਿਆ ਜਾ ਰਿਹਾ ਹੈ ਕਿ ਸਬੂਤ ਦੇ ਤੌਰ ਉਤੇ ਪੁਲਿਸ ਵੀਡੀਓ ਆਪਣੇ ਨਾਲ ਲੈ ਆਈ ਸੀ। ਹੋਟਲ ਵਿੱਚ ਐਂਟਰੀ ਕਰਦੇ ਸਮੇਂ ਸੀਓ ਅਤੇ ਉਸਦੀ ਮਹਿਲਾ ਮਿੱਤਰ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਏ ਸਨ।
ਇਸ ਤੋਂ ਬਾਅਦ ਵਿਭਾਗ ਦੀ ਛਵੀਂ ਖਰਾਬ ਕਰਨ ਦੇ ਚਲਦਿਆਂ ਰਿਪੋਰਟ ਸ਼ਾਸਨ ਨੂੰ ਭੇਜੀ ਗਈ ਸੀ। ਸ਼ਾਸਨ ਨੇ ਪੂਰੇ ਮਾਮਲੇ ਉਤੇ ਸਮੀਖਿਆ ਕਰਨ ਬਾਅਦ ਕ੍ਰਿਪਾ ਸ਼ੰਕਰ ਕਨੌਜੀਆ ਨੂੰ ਰਿਵਾਰਟ ਕਰਕੇ ਸਿਪਾਹੀ ਬਣਾਉਣ ਦੀ ਸਿਫਾਰਸ਼ ਕੀਤੀ ਸੀ, ਜਿਸ ਤੋਂ ਬਾਅਦ ਏਡੀਜੀ ਪ੍ਰਸ਼ਾਸਨ ਨੇ ਸੀਓ ਨੂੰ ਸਪਾਹੀ ਬਣਾਉਣ ਦੇ ਹੁਕਮ ਜਾਰੀ ਕੀਤੇ ਹਨ।