ਲਦਾਖ, 29 ਜੂਨ, ਦੇਸ਼ ਕਲਿਕ ਬਿਊਰੋ :
ਲੱਦਾਖ ਦੇ ਦੌਲਤ ਬੇਗ ਓਲਡੀ ਇਲਾਕੇ 'ਚ ਨਦੀ ਪਾਰ ਕਰਨ ਦੇ ਅਭਿਆਸ ਦੌਰਾਨ ਇੱਕ ਟੀ-72 ਟੈਂਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਹਾਦਸਾ ਪਾਣੀ ਦਾ ਪੱਧਰ ਅਚਾਨਕ ਵਧਣ ਕਾਰਨ ਵਾਪਰਿਆ। ਇਹ ਘਟਨਾ ਐਲਏਸੀ ਨੇੜੇ ਮੰਦਰ ਮੋੜ ਇਲਾਕੇ ਵਿੱਚ ਵਾਪਰੀ, ਜਿਸ ਵਿੱਚ ਇੱਕ ਜੇਸੀਓ ਸਮੇਤ ਪੰਜ ਜਵਾਨ ਸ਼ਹੀਦ ਹੋ ਗਏ।
ਹਾਦਸਾ ਸਵੇਰੇ ਕਰੀਬ 3 ਵਜੇ ਵਾਪਰਿਆ। ਸਾਰੀਆਂ ਪੰਜ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।ਫ਼ੌਜ ਦੀਆਂ ਵੱਖ-ਵੱਖ ਟੀਮਾਂ ਹਾਦਸੇ ਦੀ ਜਾਂਚ ਕਰ ਰਹੀਆਂ ਹਨ।