ਨਵੀਂ ਦਿੱਲੀ, 19 ਜੂਨ, ਦੇਸ਼ ਕਲਿੱਕ ਬਿਓਰੋ :
ਬੀਤੇ ਕੱਲ੍ਹ ਹੋਈ UGC-NET 2024 ਦਾ ਪੇਪਰ ਕੇਂਦਰ ਸਰਕਾਰ ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਇਹ ਪ੍ਰੀਖਿਆ ਵੀ ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਕਰਵਾਈ ਗਈ ਸੀ। ਕੇਂਦਰ ਸਰਕਾਰ ਨੇ ਪ੍ਰੀਖਿਆ ਵਿੱਚ ਗੜਬੜੀ ਦੇ ਸ਼ੱਕ ਦੇ ਚਲਦਿਆਂ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਹੈ।
ਯੂਜੀਸੀ ਐਨਈਟੀ ਪ੍ਰੀਖਿਆ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਵਿੱਚ ਪੀਐਚਡੀ ਦਾਖਲੇ, ਜੂਨੀਅਰ ਰਿਸਰਚ ਫੈਲੋਸ਼ਿਪ ਭਾਵ ਜੇਆਰਐਫ ਅਤੇ ਅਸਿਸਟੈਂਟ ਪ੍ਰੋਫੈਸਰ ਦੀ ਅਸਾਮੀ ਲਈ ਹੁੰਦੀ ਹੈ।
18 ਜੂਨ ਨੂੰ ਇਸ ਪ੍ਰੀਖਿਆ OMR ਭਾਵ ਪੇਨ-ਪੇਪਰ ਮੋਡ ਵਿੱਚ ਹੋਇਆ ਸੀ। 83 ਵਿਸ਼ਿਆਂ ਦੀ ਪ੍ਰੀਖਿਆ ਇਕ ਹੀ ਦਿਨ ਦੋ ਸਿਫਟਾਂ ਵਿੱਚ ਆਯੋਜਿਤ ਕੀਤੀ ਗਈ ਸੀ।