ਪਟਨਾ, 16 ਜੂਨ, ਦੇਸ਼ ਕਲਿਕ ਬਿਊਰੋ :
ਪਟਨਾ 'ਚ ਗੰਗਾ ਨਦੀ 'ਚ ਕਿਸ਼ਤੀ ਪਲਟਣ ਕਾਰਨ ਇਕ ਹੀ ਪਰਿਵਾਰ ਦੇ 17 ਲੋਕ ਡੁੱਬ ਗਏ। ਇਹ ਸਾਰੇ NHAI ਦੇ ਸੇਵਾਮੁਕਤ ਅਧਿਕਾਰੀ ਦੇ ਪਰਿਵਾਰ ‘ਚੋਂ ਸਨ। ਇਨ੍ਹਾਂ ਵਿੱਚੋਂ 13 ਲੋਕਾਂ ਨੂੰ ਬਚਾ ਲਿਆ ਗਿਆ ਹੈ। ਜਦਕਿ ਇੱਕ ਸੇਵਾਮੁਕਤ ਅਧਿਕਾਰੀ ਸਮੇਤ 4 ਲੋਕ ਅਜੇ ਵੀ ਲਾਪਤਾ ਹਨ। ਇਹ ਸਾਰੇ ਨਾਲੰਦਾ ਦੇ ਰਹਿਣ ਵਾਲੇ ਹਨ।
ਚਾਰ ਲਾਪਤਾ ਲੋਕਾਂ ਦੀ ਪਛਾਣ ਨਾਲੰਦਾ ਜ਼ਿਲ੍ਹੇ ਦੇ ਮਾਲਤੀ ਪਿੰਡ ਦੇ ਰਹਿਣ ਵਾਲੇ ਅਵਧੇਸ਼ ਕੁਮਾਰ (60), ਉਸ ਦੇ ਜੀਜਾ ਹਰਦੇਵ ਪ੍ਰਸਾਦ (65) ਅਤੇ ਹਰਦੇਵ ਪ੍ਰਸਾਦ ਪੁੱਤਰ ਨਿਤੀਸ਼ ਕੁਮਾਰ (30) ਅਤੇ ਪਿੰਡ ਵਾਸੀ ਮੰਜੂ ਦੇਵੀ (45) ਵਜੋਂ ਹੋਈ ਹੈ।
ਦਰਅਸਲ, ਗੰਗਾ ਦੁਸਹਿਰੇ ਦੇ ਮੌਕੇ 'ਤੇ ਉਮਾਨਾਥ ਘਾਟ 'ਤੇ ਭਾਰੀ ਭੀੜ ਸੀ। ਇਸ ਦੌਰਾਨ ਸੇਵਾਮੁਕਤ ਅਧਿਕਾਰੀ ਦਾ ਪਰਿਵਾਰ ਵੀ ਉਥੇ ਪਹੁੰਚ ਗਿਆ। ਘਾਟ 'ਤੇ ਭੀੜ ਨੂੰ ਦੇਖ ਕੇ ਸਾਰੇ ਗੰਗਾ ਦੇ ਦੂਜੇ ਪਾਸੇ ਇਸ਼ਨਾਨ ਕਰਨ ਚਲੇ ਗਏ ਸਨ।