ਦੇਹਰਾਦੂਨ, 15 ਜੂਨ, ਦੇਸ਼ ਕਲਿੱਕ ਬਿਓਰੋ :
ਉਤਰਾਖੰਡ ਵਿੱਚ ਟੈਂਪੂ ਟਰੈਵਲਰ ਦੇ ਨਦੀ ਵਿੱਚ ਡਿੱਗਣ ਕਾਰਨ ਵਾਪਰੇ ਦਰਦਨਾਕ ਹਾਦਸੇ ਵਿੱਚ 8 ਲੋਕਾਂ ਦੀ ਮੌਤ ਹੋ ਗਈ। ਚਾਰਧਾਮ ਯਾਤਰਾ ਉਤੇ ਨਿਕਲੇ ਤੀਰਥ ਯਾਤਰੀਆਂ ਨਾਲ ਭਰਿਆ ਇਕ ਟੈਂਪੂ ਟਰੈਵਲਰ ਨਦੀ ਵਿੱਚ ਡਿੱਗ ਗਿਆ। ਇਸ ਹਾਦਸੇ ਵਿੱਚ ਅੱਠ ਯਾਤਰੀਆਂ ਦੇ ਮਰਨ ਦੀ ਸੂਚਨਾ ਹੈ। ਸੜਕ ਹਾਦਸੇ ਦੇ ਬਾਅਦ ਰਾਹਤ ਤੇ ਬਚਾਅ ਕੰਮ ਜਾਰੀ ਹਨ।
ਯੂਪੀ ਦੇ ਨੋਇਡਾ ਦੇ ਰਹਿਣ ਵਾਲੇ ਤੀਰਥ ਯਾਤਰੀ ਦਰਸ਼ਨ ਕਰਕੇ ਰਿਸ਼ੀਕੇਸ਼ ਵਾਪਸ ਆ ਰਹੇ ਸਨ। ਮਿਲੀ ਜਾਣਕਾਰੀ ਅਨੁਸਾਰ ਬਦਰੀਨਾਥ ਰਾਜਮਾਰਗ ਉਤੇ ਤੀਰਥ ਯਾਤਰੀਆਂ ਨਾਲ ਭਰਿਆ ਟੈਂਪੂ ਟਰੈਵਲਰ ਨਦੀ ਵਿੱਚ ਡਿੱਗ ਗਿਆ।
ਟੈਂਪੂ ਟਰੈਵਲਰ ਦੇ ਨਦੀ ਵਿੱਚ ਡਿੱਗਣ ਦੀ ਪਿੰਡ ਵਾਸੀਆਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ। ਐਸਡੀਆਰਐਫ ਦੀ ਟੀਮ ਮੌਕੇ ਉਤੇ ਪਹੁੰਚ ਗਈ। ਟੈਂਪੂ ਟਰੈਵਲਰ ਵਿੱਚ 17 ਤੋਂ 28 ਯਾਤਰੀ ਸਵਾਰ ਦੱਸੇ ਜਾ ਰਹੇ ਹਨ।