ਜੈਪੁਰ, 13 ਜੂਨ, ਦੇਸ਼ ਕਲਿਕ ਬਿਊਰੋ :
ਜੈਪੁਰ 'ਚ ਭਿਆਨਕ ਸੜਕ ਹਾਦਸੇ 'ਚ ਇੱਕੋ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇੱਕ 5 ਸਾਲ ਦਾ ਮਾਸੂਮ ਬੱਚਾ ਵੀ ਸ਼ਾਮਲ ਹੈ। ਹਾਦਸੇ ਦੌਰਾਨ ਕਾਰ ਟਰੱਕ ਦੇ ਹੇਠਾਂ ਦੱਬ ਗਈ। ਪੂਰਾ ਪਰਿਵਾਰ ਕਰੀਬ 4 ਘੰਟੇ ਕਾਰ 'ਚ ਫਸਿਆ ਰਿਹਾ।
ਦੱਸਿਆ ਜਾ ਰਿਹਾ ਹੈ ਕਿ ਜੇਕਰ ਪੁਲਸ ਨੇ ਬਚਾਅ 'ਚ ਦੇਰੀ ਨਾ ਕੀਤੀ ਹੁੰਦੀ ਤਾਂ ਸਾਰਿਆਂ ਦੀ ਜਾਨ ਬਚ ਸਕਦੀ ਸੀ। ਇਹ ਹਾਦਸਾ ਬੁੱਧਵਾਰ ਦੇਰ ਰਾਤ ਕਰੀਬ 12.30 ਵਜੇ ਰਾਏਸਰ ਥਾਣਾ ਖੇਤਰ 'ਚ ਵਾਪਰਿਆ।
ਸੀਆਈ ਮਹਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਹਾਥਰਸ (ਯੂ.ਪੀ.) ਦਾ ਵਸਨੀਕ ਹੈ। ਮ੍ਰਿਤਕਾਂ 'ਚ ਅੰਕਿਤ (34), ਅੰਕਿਤ ਦੇ ਸਾਲਾ ਰਵੀ (32), ਅੰਕਿਤ ਦੀ ਬੇਟੀ ਦੇਵਤੀ (5) ਦੀ ਮੌਕੇ 'ਤੇ ਹੀ ਮੌਤ ਹੋ ਗਈ। ਅੰਕਿਤ ਦੀ ਪਤਨੀ ਰਿੰਕੀ (28) ਗੰਭੀਰ ਜ਼ਖ਼ਮੀ ਹੈ। ਜਿਸ ਦਾ ਨਿਮਸ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।