ਰਾਏਪੁਰ, 10 ਜੂਨ, ਦੇਸ਼ ਕਲਿਕ ਬਿਊਰੋ :
ਛੱਤੀਸਗੜ੍ਹ ਦੇ ਬਾਲੋਦਾਬਾਜ਼ਾਰ ਵਿੱਚ ਅੱਜ ਸੋਮਵਾਰ ਨੂੰ ਸਤਨਾਮੀ ਭਾਈਚਾਰੇ ਦਾ ਪ੍ਰਦਰਸ਼ਨ ਹਿੰਸਕ ਹੋ ਗਿਆ। ਕਲੈਕਟਰ ਅਤੇ ਐਸਪੀ ਦਫ਼ਤਰਾਂ ਨੂੰ ਅੱਗ ਲਾਉਣ ਦੇ ਨਾਲ-ਨਾਲ ਖੜ੍ਹੀਆਂ ਕਈ ਗੱਡੀਆਂ ਦੀ ਭੰਨਤੋੜ ਵੀ ਕੀਤੀ ਅਤੇ ਉਨ੍ਹਾਂ ਨੂੰ ਅੱਗ ਲਾ ਕੇ ਸਾੜ ਦਿੱਤਾ। ਇਸ ਦੌਰਾਨ ਮੌਕੇ 'ਤੇ ਪੁੱਜੀ ਪੁਲਸ ਨਾਲ ਜ਼ਬਰਦਸਤ ਝੜਪ ਹੋ ਗਈ। ਇਸ ਦੌਰਾਨ ਕਈ ਲੋਕ ਜ਼ਖਮੀ ਵੀ ਹੋਏ ਹਨ।
ਜਾਣਕਾਰੀ ਅਨੁਸਾਰ ਗਿਰੌਧਪੁਰੀ ਵਿੱਚ ਇੱਕ ਜਗ੍ਹਾ ਨੂੰ ਤੋੜਨ ਦੇ ਵਿਰੋਧ ਵਿੱਚ ਸਮਾਜ ਦੇ ਹਜ਼ਾਰਾਂ ਲੋਕ ਪਿਛਲੇ ਕਈ ਦਿਨਾਂ ਤੋਂ ਦੁਸਹਿਰਾ ਗਰਾਊਂਡ ਵਿੱਚ ਧਰਨਾ ਦੇ ਰਹੇ ਸਨ।ਅੱਜ ਸੋਮਵਾਰ ਨੂੰ ਇਹ ਭੀੜ ਕਲੈਕਟਰੇਟ ਅਤੇ ਜ਼ਿਲ੍ਹਾ ਪੰਚਾਇਤ ਦਫ਼ਤਰ ਦਾ ਘਿਰਾਓ ਕਰਨ ਪਹੁੰਚੀ। ਕੁਝ ਸਮੇਂ ਵਿਚ ਹੀ ਪ੍ਰਦਰਸ਼ਨਕਾਰੀ ਭੜਕ ਗਏ।
ਲੋਕਾਂ ਨੇ ਕੁਲੈਕਟਰ ਦਫ਼ਤਰ ਵਿੱਚ ਖੜ੍ਹੇ ਵਾਹਨਾਂ ’ਤੇ ਪਥਰਾਅ ਕੀਤਾ। ਉਥੇ ਖੜ੍ਹੀਆਂ ਗੱਡੀਆਂ ਦੀ ਭੰਨਤੋੜ ਅਤੇ ਅੱਗ ਲਗਾਉਣ ਤੋਂ ਬਾਅਦ ਉਨ੍ਹਾਂ ਨੇ ਕਲੈਕਟਰ ਦਫ਼ਤਰ ਅਤੇ ਜ਼ਿਲ੍ਹਾ ਪੰਚਾਇਤ ਦਫ਼ਤਰ ਨੂੰ ਵੀ ਅੱਗ ਲਗਾ ਦਿੱਤੀ।