ਨਵੀਂ ਦਿੱਲੀ, 9 ਜੂਨ, ਦੇਸ਼ ਕਲਿਕ ਬਿਊਰੋ :
ਰਾਜਸਥਾਨ 'ਚ ਦੇਰ ਰਾਤ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਸ਼ੇਖਾਵਤੀ ਦੇ ਸੀਕਰ ਜ਼ਿਲੇ 'ਚ ਸ਼ਨੀਵਾਰ ਰਾਤ ਕਰੀਬ 11.47 ਵਜੇ ਅਚਾਨਕ ਭੂਚਾਲ ਦੇ ਝਟਕੇ ਆਉਣੇ ਸ਼ੁਰੂ ਹੋ ਗਏ।
ਲੋਕਾਂ ਨੇ ਭੂਚਾਲ ਦੇ ਇਨ੍ਹਾਂ ਝਟਕਿਆਂ ਨੂੰ 10 ਸਕਿੰਟਾਂ ਤੱਕ ਮਹਿਸੂਸ ਕੀਤਾ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਅਨੁਸਾਰ, ਰਿਐਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 3.9 ਮਾਪੀ ਗਈ। ਭੂਚਾਲ ਦਾ ਕੇਂਦਰ ਸੀਕਰ ਤੋਂ 15 ਕਿਲੋਮੀਟਰ ਦੂਰ ਹਰਸ਼ ਪਰਵਤ ਨੇੜੇ ਦੱਸਿਆ ਜਾ ਰਿਹਾ ਹੈ। ਭੂਚਾਲ ਦਾ ਕੇਂਦਰ ਕਰੀਬ 5 ਕਿਲੋਮੀਟਰ ਹੇਠਾਂ ਸੀ।
ਰਾਤ ਨੂੰ ਜਦੋਂ ਭੂਚਾਲ ਆਇਆ ਤਾਂ ਜ਼ਿਆਦਾਤਰ ਲੋਕ ਆਪਣੇ ਘਰਾਂ ਵਿੱਚ ਸਨ। ਜ਼ੋਰਦਾਰ ਵਾਈਬ੍ਰੇਸ਼ਨ ਕਾਰਨ ਲੋਕ ਡਰ ਗਏ ਅਤੇ ਘਰਾਂ ਤੋਂ ਬਾਹਰ ਆ ਗਏ। ਅਜੇ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।