ਇੰਫਾਲ, 8 ਜੂਨ, ਦੇਸ਼ ਕਲਿਕ ਬਿਊਰੋ :
ਲੋਕ ਸਭਾ ਚੋਣਾਂ ਦੀ ਸਮਾਪਤੀ ਤੋਂ ਬਾਅਦ ਰਾਤ ਸ਼ੱਕੀ ਕੁਕੀ ਅੱਤਵਾਦੀਆਂ ਦੁਆਰਾ ਇੱਕ ਮੇਤਈ ਬਜ਼ੁਰਗ ਨੂੰ ਅਗਵਾ ਕਰਨ ਅਤੇ ਕਤਲ ਕਰਨ ਦੇ ਵਿਰੋਧ ਵਿੱਚ ਭੜਕੀ ਹਿੰਸਾ ਅਤੇ ਅੱਗਜ਼ਨੀ ਦੇ ਬਾਅਦ ਜਿਰੀਬਾਮ ਜ਼ਿਲ੍ਹੇ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ। ਮੇਤਈ ਲੋਕ ਆਪਣੇ ਘਰ ਛੱਡ ਕੇ ਸਕੂਲਾਂ ਵਿੱਚ ਸ਼ਰਨ ਲੈਣ ਲਈ ਮਜ਼ਬੂਰ ਹੋਏ ਹਨ।
ਐਨਆਈਏ ਨੇ ਕਿਹਾ ਹੈ ਕਿ ਮਨੀਪੁਰ ਹਿੰਸਾ ਦੇ ਮੁੱਖ ਸੁਤਰਧਾਰ ਥੋਂਗਮਿੰਥਾਂਗ ਹਾਓਕਿਪ ਉਰਫ ਥੈਂਗਬੋਈ ਹਾਓਕਿਪ ਉਰਫ ਰੋਜਰ (ਕੇਐਨਐਫ-ਐਮਸੀ) ਨੂੰ 6 ਜੂਨ ਨੂੰ ਇੰਫਾਲ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਐਨਆਈਏ ਨੇ ਪਿਛਲੇ ਸਾਲ 18 ਜੁਲਾਈ ਨੂੰ ਉਸ ਖ਼ਿਲਾਫ਼ ਭਾਰਤੀ ਦੰਡਾਵਲੀ ਅਤੇ ਯੂਏ(ਪੀ) ਤਹਿਤ ਕੇਸ ਦਰਜ ਕੀਤਾ ਸੀ।