ਨਵੀਂ ਦਿੱਲੀ, 31 ਮਈ, ਦੇਸ਼ ਕਲਿੱਕ ਬਿਓਰੋ :
ਪਿਛਲੇ ਕਈ ਦਿਨਾਂ ਤੋਂ ਭਾਰਤ ਵਿੱਚ ਪੈ ਰਹੀ ਗਰਮੀ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਦੇਸ਼ ਦੀ ਰਾਜਧਾਨੀ ਦਿੱਲੀ ਦੇ ਮੁੰਗੇਸ਼ਪੁਰੀ ਵਿੱਚ ਪਿਛਲੇ ਦੋ ਦਿਨ ਪਹਿਲਾਂ ਤਾਪਮਾਨ 52.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜੋ ਦੇਸ਼ ਵਿੱਚ ਸਭ ਤੋਂ ਜ਼ਿਆਤਾ ਤਾਪਮਾਨ ਦਰਜ ਕੀਤਾ ਗਿਆ ਸੀ। ਹੁਣ ਮਹਾਂਰਾਸ਼ਟਰ ਦੇ ਨਾਗਪੁਰ ਵਿੱਚ ਪਈ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਬੀਤੇ ਸ਼ੁੱਕਰਵਾਰ 30 ਮਈ ਨੂੰ ਨਾਗਪੁਰ ਵਿਚ 56 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਹੈ।
ਪੈ ਰਹੀ ਅੱਤ ਦੀ ਗਰਮੀ ਕਾਰਨ ਲੋਕ ਪ੍ਰੇਸ਼ਾਨ ਹਨ। ਭਾਰਤ ਮੌਸਮ ਵਿਗਿਆਨ ਵਿਭਾਗ ਵੀ ਚਿੰਤਤ ਹੋ ਰਿਹਾ ਹੈ। ਮੀਡੀਆ ਵਿੱਚ ਆਈਆਂ ਖ਼ਬਰਾਂ ਮੁਤਾਬਕ ਨਾਗਪੁਰ ਦੇ ਉਤਰੀ ਅੰਬਾਝਰੀ ਰੋਡ ਤੋਂ ਦੂਰ ਰਾਮਦਾਸਪੇਠ ਵਿੱਚ ਪੀਡੀਕੇਵੀ ਦੇ 24 ਹੈਕਟੇਅਰ ਖੁੱਲ੍ਹੇ ਖੇਤੀ ਖੇਤਰ ਵਾਲੇ ਖੇਤ ਵਿੱਚ ਸਥਾਪਤ ਨਾਗਪੁਰ ਏਡਬਲਿਊਐਸ ਨੇ 56 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਹੈ।