ਨਵੀਂ ਦਿੱਲੀ, 25 ਮਈ, ਦੇਸ਼ ਕਲਿਕ ਬਿਊਰੋ :
2024 ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ਵਿੱਚ, 7 ਰਾਜਾਂ ਅਤੇ 1 ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ 58 ਸੀਟਾਂ 'ਤੇ ਸ਼ਨੀਵਾਰ (25 ਮਈ) ਨੂੰ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਵੇਗੀ।
ਦਿੱਲੀ ਦੇ ਸਾਰੇ 7 ਸੰਸਦੀ ਹਲਕਿਆਂ ਵਿੱਚ ਅੱਜ ਲੋਕ ਸਭਾ ਚੋਣਾਂ ਲਈ ਵੋਟਿੰਗ ਹੋ ਰਹੀ ਹੈ।
ਇਸਦੇ ਨਾਲ ਹੀ ਹਰਿਆਣਾ ‘ਚ ਵੀ ਅੱਜ ਲੋਕ ਸਭਾ ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ।
ਜੰਮੂ-ਕਸ਼ਮੀਰ ਦੀ ਅਨੰਤਨਾਗ-ਰਾਜੌਰੀ ਸੀਟ 'ਤੇ ਤੀਜੇ ਪੜਾਅ 'ਚ ਚੋਣਾਂ ਹੋਣੀਆਂ ਸਨ ਪਰ ਇਸ ਨੂੰ ਟਾਲ ਦਿੱਤਾ ਗਿਆ। ਹੁਣ ਇੱਥੇ ਛੇਵੇਂ ਪੜਾਅ ਵਿੱਚ ਵੋਟਿੰਗ ਹੋ ਰਹੀ ਹੈ।
2019 ਵਿੱਚ, ਭਾਜਪਾ ਨੇ ਸਭ ਤੋਂ ਵੱਧ 40 ਸੀਟਾਂ ਜਿੱਤੀਆਂ ਸਨ, ਬਸਪਾ ਨੇ 4, ਬੀਜੇਡੀ 4, ਸਪਾ 1, ਜੇਡੀਯੂ 3, ਟੀਐਮਸੀ 3, ਲੋਜਪਾ 1, ਏਜੇਐਸਯੂ 1 ਸੀਟ ਜਿੱਤੀ ਸੀ।
ਇਸ ਗੇੜ ਵਿੱਚ 3 ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ, ਕ੍ਰਿਸ਼ਨਪਾਲ ਸਿੰਘ ਗੁਰਜਰ ਅਤੇ ਰਾਓ ਇੰਦਰਜੀਤ ਸਿੰਘ ਚੋਣ ਮੈਦਾਨ ਵਿੱਚ ਹਨ। ਤਿੰਨ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ, ਮਨੋਹਰ ਲਾਲ ਖੱਟਰ ਅਤੇ ਜਗਦੰਬਿਕਾ ਪਾਲ ਵੀ ਚੋਣ ਲੜ ਰਹੇ ਹਨ।
ਇਨ੍ਹਾਂ ਤੋਂ ਇਲਾਵਾ ਮਨੋਜ ਤਿਵਾਰੀ, ਮੇਨਕਾ ਗਾਂਧੀ, ਨਵੀਨ ਜਿੰਦਲ, ਬਾਂਸੂਰੀ ਸਵਰਾਜ, ਸੰਬਿਤ ਪਾਤਰਾ, ਰਾਜ ਬੱਬਰ, ਨਿਰਾਹੁਆ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ।