ਪੁਣੇ, 22 ਮਈ, ਦੇਸ਼ ਕਲਿਕ ਬਿਊਰੋ :
ਪੁਣੇ ਦੇ ਉਜਨੀ ਡੈਮ 'ਚ ਮੰਗਲਵਾਰ ਦੇਰ ਰਾਤ ਇਕ ਕਿਸ਼ਤੀ ਪਲਟ ਗਈ। ਹਾਦਸੇ ਕਾਰਨ 6 ਲੋਕ ਲਾਪਤਾ ਹਨ। NDRF, SDRF ਦੀਆਂ ਟੀਮਾਂ ਲਾਪਤਾ ਲੋਕਾਂ ਲਈ ਬਚਾਅ ਅਤੇ ਖੋਜ ਕਾਰਜ ਚਲਾ ਰਹੀਆਂ ਹਨ। ਕਿਸ਼ਤੀ 'ਚ ਸਵਾਰ ਲੋਕਾਂ ਦੀ ਕੁੱਲ ਗਿਣਤੀ ਬਾਰੇ ਅਜੇ ਤੱਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਕਿਸ਼ਤੀ ਪਲਟਣ ਦੇ ਕਾਰਨਾਂ ਦਾ ਵੀ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਪੁਲਸ ਨੇ ਦੱਸਿਆ ਕਿ ਪੁਣੇ ਸ਼ਹਿਰ ਤੋਂ 140 ਕਿਲੋਮੀਟਰ ਦੂਰ ਇੰਦਾਪੁਰ ਤਹਿਸੀਲ ਦੇ ਕਲਸ਼ੀ ਪਿੰਡ 'ਚ ਉਜਾਨੀ ਡੈਮ 'ਚ ਕਿਸ਼ਤੀ ਪਲਟ ਗਈ। ਗੋਤਾਖੋਰਾਂ ਦੀ ਮਦਦ ਨਾਲ ਲੋਕਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਰਾਤ ਨੂੰ ਬਚਾਅ ਕਾਰਜਾਂ ਵਿਚ ਮੁਸ਼ਕਲ ਆਈ।