ਨਵੀਂ ਦਿੱਲੀ, 19 ਮਈ, ਦੇਸ਼ ਕਲਿੱਕ ਬਿਓਰੋ ;
ਉਤਰਾਖੰਡ ਵਿੱਚ ਚਾਰਧਾਮ ਮੰਦਰ ਵਿੱਚ ਰੀਲ, ਵੀਡੀਓਗ੍ਰਾਫੀ ਬਣਾ ਕੇ ਸੋਸ਼ਲ ਮੀਡੀਆ ਉਤੇ ਪਾਉਣ ’ਤੇ ਐਫਆਈਆਰ ਦਰਜ ਕੀਤੇ ਜਾਣ ਦੇ ਹੁਕਮ ਜਾਰੀ ਕੀਤੇ ਗਏ ਹਨ। ਉਤਰਾਖੰਡ ਦੇ ਡੀਜੀਪੀ ਵੱਲੋਂ ਸ਼ਨੀਵਾਰ ਨੂੰ ਸਾਰੇ ਜ਼ਿਲ੍ਹਾ ਮੁੱਖੀਆਂ ਨੂੰ ਇਸ ਸਬੰਧੀ ਹੁਕਮ ਕੀਤੇ ਗਏ ਹਨ। ਚਾਰਧਾਮ ਮੰਦਰ ਪਰਿਸਰਾਂ ਦੇ 50 ਮੀਟਰ ਦੇ ਦਾਇਰੇ ਵਿੱਚ ਰੀਲ, ਵੀਡੀਓਗ੍ਰਾਫੀ ਆਦਿ ਕੰਟੇਂਟ ਬਣਾਉਣ ਉਤੇ ਮੁਕਦਮਾ ਦਰਜ ਕੀਤਾ ਜਾਵੇਗਾ। ਡੀਜੀਪੀ ਨੇ ਕਿਹਾ ਕਿ ਸਰਕਾਰ ਵੱਲੋਂ ਚਾਰਧਾਮ ਦੇ ਮੰਦਰ ਦੇ 50 ਮੀਟਰ ਦਾਇਰੇ ਵਿੱਚ ਵੀਡੀਓਗ੍ਰਾਫੀ ਜਾਂ ਹੋਰ ਸੋਸ਼ਲ ਮੀਡੀਆ ਕੰਟੇਂਟ ਉਤੇ ਪਾਬੰਦੀ ਲਗਾਈ ਗਈ ਹੈ। ਇਸ ਦਾ ਸਾਰੇ ਮੰਦਰਾਂ ਵਿੱਚ ਸਖਤੀ ਨਾਲ ਪਾਲਣਾ ਕਰਵਾਇਆ ਜਾ ਰਿਹਾ ਹੈ। ਜੇਕਰ ਕੋਈ ਕਰਦਾ ਹੈ ਤਾਂ ਉਸ ਖਿਲਾਫ ਐਫਆਈਆਰ ਦਰਜ ਕੀਤੀ ਜਾਵੇਗੀ। ਉਨ੍ਹਾਂ ਸੋਸ਼ਲ ਮੀਡੀਆ ਦੀ ਨਿਗਰਾਨੀ ਦੇ ਵੀ ਹੁਕਮ ਦਿੱਤੇ ਹਨ।