ਨਵੀਂ ਦਿੱਲੀ, 18 ਮਈ, ਦੇਸ਼ ਕਲਿਕ ਬਿਊਰੋ :
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਸ਼ਨੀਵਾਰ ਨੂੰ ਕਿਹਾ ਕਿ ਭਾਜਪਾ ਜੇਲ੍ਹ-ਜੇਲ੍ਹ ਦੀ ਖੇਡ ਖੇਡਣੀ ਬੰਦ ਕਰੇ। ਕੱਲ੍ਹ ਮੈਂ ਆਪਣੇ ਵੱਡੇ ਨੇਤਾਵਾਂ ਨਾਲ ਦੁਪਹਿਰ 12 ਵਜੇ ਭਾਜਪਾ ਹੈੱਡਕੁਆਰਟਰ ਜਾ ਰਿਹਾ ਹਾਂ।ਤੁਹਾਨੂੰ ਜਿਸ ਨੂੰ ਵੀ ਜੇਲ੍ਹ 'ਚ ਡੱਕਣਾ ਹੈ, ਡੱਕ ਦਿਓ।
ਕੇਜਰੀਵਾਲ ਨੇ 2 ਮਿੰਟ 33 ਸੈਕਿੰਡ ਦੀ ਵੀਡੀਓ ਵਿੱਚ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਨੇ ਆਪਣੇ ਪੀਏ ਬਿਭਵ ਕੁਮਾਰ ਦਾ ਜ਼ਿਕਰ ਕੀਤਾ, ਪਰ ਪਾਰਟੀ ਦੀ ਸੰਸਦ ਮੈਂਬਰ ਸਵਾਤੀ ਮਾਲੀਵਾਲ 'ਤੇ ਇਕ ਵੀ ਸ਼ਬਦ ਨਹੀਂ ਬੋਲਿਆ। ਉਨ੍ਹਾਂ ਕਿਹਾ ਕਿ ਭਾਜਪਾ ਸਾਨੂੰ ਕੁਚਲ ਨਹੀਂ ਸਕਦੀ। ਆਮ ਆਦਮੀ ਪਾਰਟੀ ਇੱਕ ਸੋਚ ਹੈ। ਤੁਸੀਂ ਜਿੰਨੇ ਲੀਡਰਾਂ ਨੂੰ ਜੇਲ ਵਿੱਚ ਪਾਓਗੇ, ਅਸੀਂ ਓਨੇ ਹੀ ਵਧਾਂਗੇ।