ਵਾਰਾਨਸੀ, 14 ਮਈ, ਦੇਸ਼ ਕਲਿਕ ਬਿਊਰੋ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਤੋਂ ਤੀਜੀ ਵਾਰ ਨਾਮਜ਼ਦਗੀ ਦਾਖ਼ਲ ਕੀਤੀ ਹੈ। ਉਨ੍ਹਾਂ ਦੇ ਨਾਲ ਚਾਰ ਸਮਰਥਕ ਅਤੇ ਸੀਐਮ ਯੋਗੀ ਮੌਜੂਦ ਸਨ। ਪ੍ਰਸਤਾਵਕਾਂ ਵਿੱਚ ਗਣੇਸ਼ਵਰ ਸ਼ਾਸਤਰੀ, ਬੈਜਨਾਥ ਪਟੇਲ, ਲਾਲਚੰਦ ਕੁਸ਼ਵਾਹਾ ਅਤੇ ਸੰਜੇ ਸੋਨਕਰ ਸ਼ਾਮਲ ਸਨ।
ਪੀਐਮ ਨਾਮਜ਼ਦਗੀ ਕਮਰੇ ਵਿੱਚ 50 ਮਿੰਟ ਤੱਕ ਰਹੇ। ਪ੍ਰਧਾਨ ਮੰਤਰੀ ਪ੍ਰਸਤਾਵਕਾਂ ਦੇ ਨਾਲ ਕਮਰੇ ਵਿੱਚ ਖੜੇ ਸਨ। ਜਦੋਂ ਚੋਣ ਅਧਿਕਾਰੀ ਨੇ ਉਨ੍ਹਾਂ ਨੂੰ ਕੁਰਸੀ ’ਤੇ ਬੈਠਣ ਲਈ ਕਿਹਾ ਤਾਂ ਉਹ ਬੈਠ ਗਏ। ਨਾਮਜ਼ਦਗੀ ਭਰਨ ਤੋਂ ਬਾਅਦ ਪ੍ਰਧਾਨ ਮੰਤਰੀ ਰੁਦਰਾਕਸ਼ ਕਨਵੈਨਸ਼ਨ ਸੈਂਟਰ ਪਹੁੰਚ ਗਏ।