ਮੁੰਬਈ, 14 ਮਈ, ਦੇਸ਼ ਕਲਿਕ ਬਿਊਰੋ :
ਮੁੰਬਈ 'ਚ ਬੀਤੇ ਕੱਲ੍ਹ ਮੌਸਮ ਅਚਾਨਕ ਬਦਲ ਗਿਆ। ਧੂੜ ਭਰੀ ਹਨੇਰੀ ਤੋਂ ਬਾਅਦ ਮੀਂਹ ਵੀ ਸ਼ੁਰੂ ਹੋ ਗਿਆ। ਹਨੇਰਾ ਛਾ ਗਿਆ।ਤੂਫਾਨ ਕਾਰਨ ਘਾਟਕੋਪਰ ਦੇ ਇਕ ਪੈਟਰੋਲ ਪੰਪ 'ਤੇ 100 ਫੁੱਟ ਉੱਚਾ ਬਿਲਬੋਰਡ ਡਿੱਗਣ ਕਾਰਨ 14 ਲੋਕਾਂ ਦੀ ਮੌਤ ਹੋ ਗਈ, ਜਦਕਿ 74 ਤੋਂ ਵੱਧ ਲੋਕ ਜ਼ਖਮੀ ਹੋ ਗਏ।
ਇਸ ਬਿਲਬੋਰਡ ਦਾ ਵਜ਼ਨ 250 ਟਨ ਦੱਸਿਆ ਜਾ ਰਿਹਾ ਹੈ। NDRF ਦੀ ਟੀਮ ਨੇ ਬਚਾਅ ਦੀ ਜ਼ਿੰਮੇਵਾਰੀ ਸੰਭਾਲੀ। ਬਚਾਅ ਕਾਰਜ 'ਚ 67 ਲੋਕਾਂ ਦੀ ਟੀਮ ਤਾਇਨਾਤ ਸੀ।
ਬਿਲਬੋਰਡ ਡਿੱਗਣ ਦੇ ਮਾਮਲੇ ਵਿੱਚ ਇਸ ਦੇ ਮਾਲਕ ਭਾਵੇਸ਼ ਭਿੜੇ ਦੇ ਖ਼ਿਲਾਫ਼ ਪੰਤਨਗਰ ਥਾਣੇ ਵਿੱਚ ਆਈਪੀਸੀ ਦੀਆਂ ਚਾਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।