ਜੈਪੁਰ, 13 ਮਈ, ਦੇਸ਼ ਕਲਿਕ ਬਿਊਰੋ :
ਜੈਪੁਰ ਧਮਾਕੇ ਦੀ ਬਰਸੀ ਮੌਕੇ ਇੱਥੋਂ (ਜੈਪੁਰ ਕਮਿਸ਼ਨਰੇਟ) ਦੇ 37 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਕਿਸੇ ਅਣਪਛਾਤੇ ਵਿਅਕਤੀ ਨੇ ਸਵੇਰੇ ਸਕੂਲ ਦੀ ਇਮਾਰਤ ਵਿੱਚ ਬੰਬ ਹੋਣ ਦੀ ਸੂਚਨਾ ਸਾਰੇ ਸਕੂਲ ਪ੍ਰਿੰਸੀਪਲਾਂ ਨੂੰ ਈਮੇਲ ਰਾਹੀਂ ਦਿੱਤੀ।ਸਕੂਲਾਂ ਨੂੰ ਕਾਹਲੀ ਵਿੱਚ ਖਾਲੀ ਕਰਵਾ ਲਿਆ ਗਿਆ।
ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਅਤੇ ਬੰਬ ਨਿਰੋਧਕ ਦਸਤਾ ਮੌਕੇ 'ਤੇ ਪਹੁੰਚ ਗਿਆ। ਸਾਰੇ ਸਕੂਲਾਂ ਵਿੱਚੋਂ ਬੱਚੇ ਬਾਹਰ ਕੱਢ ਲਏ ਗਏ ਹਨ। ਪੁਲਿਸ ਮੇਲ ਭੇਜਣ ਵਾਲੇ ਵਿਅਕਤੀ ਦੀ ਈਮੇਲ ਆਈਡੀ ਬਾਰੇ ਜਾਣਕਾਰੀ ਹਾਸਲ ਕਰ ਰਹੀ ਹੈ।ਜ਼ਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਜੈਪੁਰ ਸਮੇਤ ਦੇਸ਼ ਦੇ 12 ਹਵਾਈ ਅੱਡਿਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ।
ਇਸੇ ਦੌਰਾਨ ਅੱਜ ਸੋਮਵਾਰ ਸਵੇਰੇ ਲਖਨਊ ਦੇ 4 ਸਕੂਲਾਂ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ। ਇਨ੍ਹਾਂ ਵਿੱਚ ਗੋਮਤੀਨਗਰ ਸਥਿਤ ਵਿਬਗਿਓਰ ਅਤੇ ਸੇਂਟ ਮੈਰੀ, ਪੀ.ਜੀ.ਆਈ. ਸਥਿਤ ਐਲਪੀਐਸ ਸਕੂਲ ਸ਼ਾਮਲ ਹਨ।