ਭੂਪਾਲ/ਪਟਨਾ, 9 ਮਈ, ਦੇਸ਼ ਕਲਿਕ ਬਿਊਰੋ :
ਮੱਧ ਪ੍ਰਦੇਸ਼ ਦੇ ਬੈਤੁਲ ਲੋਕ ਸਭਾ ਹਲਕੇ ‘ਚ ਪੈਂਦੇ ਮੁਲਤਾਈ ਦੇ 4 ਪੋਲਿੰਗ ਸਟੇਸ਼ਨਾਂ 'ਤੇ 10 ਮਈ ਨੂੰ ਦੁਬਾਰਾ ਵੋਟਿੰਗ ਹੋਵੇਗੀ। ਇਸ ਦੇ ਲਈ ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਹੁਕਮ ਜਾਰੀ ਕੀਤੇ ਹਨ। ਜਿਨ੍ਹਾਂ ਬੂਥਾਂ 'ਤੇ ਮੁੜ ਵੋਟਿੰਗ ਹੋਵੇਗੀ, ਉਨ੍ਹਾਂ ਵਿੱਚ ਬੂਥ 275- ਰਾਜਾਪੁਰ, ਬੂਥ 276- ਦਾਦਰ ਰਾਇਤ, ਬੂਥ 279- ਕੁੰਡਾ ਰਾਇਤ ਅਤੇ ਬੂਥ 280- ਚਿਖਲੀਮਲ ਸ਼ਾਮਲ ਹਨ। ਰਾਜ ਚੋਣ ਕਮਿਸ਼ਨ ਅਨੁਸਾਰ 7 ਮਈ ਨੂੰ ਵੋਟਿੰਗ ਤੋਂ ਬਾਅਦ ਵਾਪਸ ਪਰਤ ਰਹੀ ਬੱਸ ਵਿੱਚ ਅੱਗ ਲੱਗਣ ਕਾਰਨ ਕੁਝ ਈਵੀਐਮ ਸੜ ਗਈਆਂ ਸਨ।
ਇਸ ਦੇ ਨਾਲ ਹੀ ਬਿਹਾਰ ਦੇ ਖਗੜੀਆ 'ਚ 2 ਬੂਥਾਂ 'ਤੇ ਮੁੜ ਵੋਟਿੰਗ ਦੇ ਹੁਕਮ ਦਿੱਤੇ ਗਏ ਹਨ। ਇੱਥੇ ਵੀ ਤੀਜੇ ਪੜਾਅ ਦੀ ਵੋਟਿੰਗ ਦੌਰਾਨ ਈਵੀਐਮ ਵਿੱਚ ਤੋੜਫੋੜ ਕਾਰਨ ਵੋਟਿੰਗ ਨੂੰ ਰੋਕਣਾ ਪਿਆ ਸੀ।