ਨਵੀਂ ਦਿੱਲੀ: 8 ਮਈ, ਦੇਸ਼ ਕਲਿੱਕ ਬਿਓਰੋ
ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ’ਚ ਵੋਟਿੰਗ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਈ ਵੀ ਐਮ ਮਸ਼ੀਨਾਂ ਅਤੇ ਚੋਣ ਕਰਮਚਾਰੀਆਂ ਅਤੇ ਨੂੰ ਲੈ ਕੇ ਜਾ ਰਹੀ ਬੱਸ ‘ਚ ਅੱਗ ਲੱਗ ਗਈ, ਜਿਸ ਕਾਰਨ ਕਈ ਈਵੀਐੱਮ ਨੂੰ ਨੁਕਸਾਨ ਪਹੁੰਚਿਆ ਹੈ। ਇਸ ਘਟਨਾ ਵਿੱਚ ਕਿਸੇ ਮੁਲਾਜ਼ਮ ਜਾਂ ਬੱਸ ਡਰਾਈਵਰ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਘਟਨਾ ਸਮੇਂ ਚੋਣ ਡਿਊਟੀ ’ਤੇ ਤਾਇਨਾਤ 6 ਪਾਰਟੀਆਂ ਸਨ ਤੇ ਇੰਨੀਆਂ ਹੀ ਈਵੀਐੱਮ ਸਨ, ਜਿਨ੍ਹਾਂ ’ਚੋਂ ਚਾਰ ਨੂੰ ਨੁਕਸਾਨ ਪੁੱਜਿਆ। ਇਹ ਘਟਨਾ ਮੰਗਲਵਾਰ ਰਾਤ ਕਰੀਬ 11 ਵਜੇ ਜ਼ਿਲ੍ਹੇ ਦੇ ਗੋਲਾ ਪਿੰਡ ਨੇੜੇ ਵਾਪਰੀ। ਬੱਸ ‘ਚ ਸਪਾਰਕਿੰਗ ਹੋਣ ਕਾਰਨ ਅੱਗ ਲੱਗ ਗਈ। ਅੱਗ ਲੱਗਣ ਕਾਰਨ ਚਾਰ ਪੋਲਿੰਗ ਸਟੇਸ਼ਨਾਂ ਦੀਆਂ ਈਵੀਐਮ ਸੜ ਗਈਆਂ। ਅੱਗ ਬੁਝਾਊ ਅਮਲੇ ਨੇ ਅੱਗ ’ਤੇ ਕਾਬੂ ਪਾਇਆ ਪਰ ਉਦੋਂ ਤੱਕ ਪੂਰੀ ਬੱਸ ਸੜ ਚੁੱਕੀ ਸੀ।