ਗਿਣਤੀ ਲਈ ਬੈਂਕ ਮੁਲਾਜ਼ਮ ਸੱਦੇ
ਨਵੀਂ ਦਿੱਲੀ, 6 ਮਈ, ਦੇਸ਼ ਕਲਿੱਕ ਬਿਓਰੋ :
ਈਡੀ ਵੱਲੋਂ ਇਕ ਮੰਤਰੀ ਨਜ਼ਦੀਕੀ ਦੇ ਘਰ ਮਾਰੇ ਗਏ ਛਾਪੇ ਦੌਰਾਨ ਨੋਟਾਂ ਦਾ ਪਹਾੜ ਬਰਾਮਦ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਈਡੀ ਵੱਲੋਂ ਝਾਰਖੰਡ ਦੇ ਪੇਂਡੂ ਵਿਕਾਸ ਮੰਤਰੀ ਆਲਮਗੀਰ ਆਲਮ ਨਾਲ ਜੁੜੇ ਇਕ ਵਿਅਕਤੀ ਦੇ ਘਰ ਛਾਪਾ ਮਾਰਿਆ। ਅੰਦਾਜ਼ਾ ਲਗਾਇਆ ਕਿ ਬਰਾਮਦ ਕੀਤੇ ਪੈਸੇ ਕਰੋੜਾਂ ਵਿੱਚ ਹਨ। ਨੋਟ ਦੀ ਗਿਣਤੀ ਕਰਨ ਵਾਸਤੇ ਬੈਂਕ ਦੇ ਕਰਮਚਾਰੀਆਂ ਅਤੇ ਮਸ਼ੀਨਾਂ ਨੂੰ ਮੰਗਵਾਇਆ ਗਿਆ ਹੈ।
ਈਡੀ ਦੀ ਟੀਮ ਰਾਂਚੀ ਵਿੱਚ ਕਈ ਥਾਵਾਂ ਉਤੇ ਛਾਪੇਮਾਰੀ ਕਰ ਰਹੀ ਹੈ। ਪੇਂਡੂ ਵਿਕਾਸ ਮੰਤਰੀ ਦੇ ਨਿੱਜੀ ਸਕੱਤਰ ਸੰਜੀਵ ਲਾਲ ਅਤੇ ਉਨ੍ਹਾਂ ਦੇ ਨੌਕਰ ਜਹਾਂਗੀਰ ਦੇ ਘਰ ਵੀ ਈਡੀ ਵੱਲੋਂ ਤਲਾਸ਼ੀ ਲਈ ਜਾ ਰਹੀ ਹੈ। ਇਸ ਦੌਰਾਨ ਜਹਾਂਗੀਰ ਦੇ ਘਰ ਅਧਿਕਾਰੀਆਂ ਨੂੰ ਐਨਾਂ ਜ਼ਿਆਦੇ ਪੈਸੇ ਮਿਲੇ ਹਨ ਕਿ ਉਹ ਦੇਖ ਕੇ ਹੈਰਾਨ ਰਹਿ ਗਿਆ। ਮੀਡੀਆ ਵਿੱਚ ਆਈਆਂ ਰਿਪੋਰਟਾਂ ਮੁਤਾਬਕ ਰਕਮ 20-30 ਕਰੋੜ ਤੋਂ ਵੀ ਜ਼ਿਆਦਾ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਈਡੀ ਨੇ ਪੇਂਡੂ ਵਿਕਾਸ ਵਿਭਾਗ ਦੇ ਚੀਫ ਇੰਜੀਨੀਅਰ ਵਿਰੇਂਦਰ ਨਾਲ ਜੁੜੇ ਕੇਸ ਵਿੱਚ ਇਹ ਛਾਪੇਮਾਰੀ ਕੀਤੀ ਸੀ। ਵਿਰੇਂਦਰ ਨੂੰ ਫਰਵਰੀ 2023 ਵਿੱਚ ਗ੍ਰਿਫਤਾਰ ਕੀਤਾ ਸੀ। ਕੁਝ ਯੋਜਨਾਵਾਂ ਅਤੇ ਮਨੀ ਲਾਂਰਡਿੰਗ ਦੇ ਦੋਸ਼ ਲੱਗਣ ਤੋਂ ਬਾਅਦ ਈਡੀ ਉਸ ਤੱਕ ਪਹੁੰਚੀ ਸੀ।