ਨਵੀਂ ਦਿੱਲੀ, 1 ਮਈ, ਦੇਸ਼ ਕਲਿਕ ਬਿਊਰੋ :
ਦਿੱਲੀ-ਐਨਸੀਆਰ ਦੇ ਕਈ ਸਕੂਲਾਂ ‘ਚ ਬੰਬ ਰੱਖੇ ਹੋਣ ਦੀ ਧਮਕੀ ਦਿੱਤੀ ਗਈ ਹੈ। ਖਬਰਾਂ ਮੁਤਾਬਕ ਇਹ ਧਮਕੀ ਇੱਕ ਹੀ ਈ-ਮੇਲ ਤੋਂ ਭੇਜੀ ਗਈ ਹੈ। ਅੱਜ ਸਵੇਰੇ 4 ਵਜੇ ਈ-ਮੇਲ ਭੇਜੀ ਗਈ ਹੈ।
ਜਿਨ੍ਹਾਂ ਸਕੂਲਾਂ ਨੂੰ ਧਮਕੀ ਭੇਜੀ ਗਈ ਹੈ, ਉਨ੍ਹਾਂ ਵਿੱਚ ਡੀਪੀਐਸ ਦਵਾਰਕਾ, ਡੀਪੀਐਸ ਵਸੰਤ ਕੁੰਜ, ਡੀਪੀਐਸ ਨੋਇਡਾ, ਮਦਰ ਮੈਰੀ ਸਕੂਲ ਮਯੂਰ ਵਿਹਾਰ, ਸੰਸਕ੍ਰਿਤੀ ਸਕੂਲ, ਡੀਏਵੀ ਸਾਊਥ ਵੈਸਟ ਅਤੇ ਅਮੀਟੀ ਸਾਕੇਤ ਦੇ ਨਾਮ ਸਾਹਮਣੇ ਆਏ ਹਨ।
ਸੂਚਨਾ ਮਿਲਣ ‘ਤੇ ਦਿੱਲੀ ਪੁਲਿਸ, ਬੰਬ ਨਿਰੋਧਕ ਦਸਤਾ ਅਤੇ ਫਾਇਰ ਬ੍ਰਿਗੇਡ ਸਾਰੇ ਸਕੂਲਾਂ ਵਿੱਚ ਪਹੁੰਚ ਗਏ ਹਨ। ਬੰਬ ਦੀ ਭਾਲ ਕੀਤੀ ਜਾ ਰਹੀ ਹੈ। ਈਮੇਲ ਭੇਜਣ ਵਾਲੇ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ।