ਇੰਫਾਲ, 27 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਮਨੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ ਦੇ ਨਾਰਾਇਣਸੇਨਾ ਇਲਾਕੇ 'ਚ ਸ਼ੁੱਕਰਵਾਰ ਦੇਰ ਰਾਤ ਕੁਕੀ ਅੱਤਵਾਦੀਆਂ ਦੇ ਹਮਲੇ 'ਚ ਸੀਆਰਪੀਐੱਫ ਦੇ ਦੋ ਜਵਾਨ ਸ਼ਹੀਦ ਹੋ ਗਏ ਸਨ। ਦੋ ਜ਼ਖਮੀ ਹਨ। ਮ੍ਰਿਤਕ ਜਵਾਨਾਂ ਦੀ ਪਛਾਣ ਐਨ ਸਾਕਰ ਅਤੇ ਅਰੂਪ ਸੈਣੀ ਵਜੋਂ ਹੋਈ ਹੈ।
ਮਣੀਪੁਰ ਪੁਲਿਸ ਨੇ ਦੱਸਿਆ ਕਿ ਕੁਕੀ ਭਾਈਚਾਰੇ ਦੇ ਅੱਤਵਾਦੀਆਂ ਨੇ ਰਾਤ 12:45 ਤੋਂ 2:15 ਦੇ ਵਿਚਕਾਰ ਮੇਤੇਈ ਪਿੰਡ ਵੱਲ ਗੋਲੀਬਾਰੀ ਕੀਤੀ। ਅੱਤਵਾਦੀਆਂ ਨੇ ਬੰਬ ਵੀ ਸੁੱਟੇ। ਇਸ ਦੌਰਾਨ ਨਰਾਇਣਸੇਨਾ ਵਿੱਚ ਸੀਆਰਪੀਐਫ ਚੌਕੀ ਦੇ ਅੰਦਰ ਇੱਕ ਬੰਬ ਡਿੱਗਣ ਕਾਰਨ ਧਮਾਕਾ ਹੋਇਆ।
ਇਸ ਵਿੱਚ ਸੀਆਰਪੀਐਫ ਦੀ 128ਵੀਂ ਬਟਾਲੀਅਨ ਦੇ ਇੰਸਪੈਕਟਰ ਜਾਦਵ ਦਾਸ, ਸਬ ਇੰਸਪੈਕਟਰ ਐਨ ਸਰਕਾਰ, ਹੈੱਡ ਕਾਂਸਟੇਬਲ ਅਰੂਪ ਸੈਣੀ ਅਤੇ ਕਾਂਸਟੇਬਲ ਆਫਤਾਬ ਹੁਸੈਨ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਐੱਨ ਸਾਕਰ ਅਤੇ ਅਰੂਪ ਸੈਣੀ ਦੀ ਮੌਤ ਹੋ ਗਈ।