ਅਮਰਾਵਤੀ, 14 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਵਾਈਐਸਆਰ ਕਾਂਗਰਸ ਪਾਰਟੀ (YSRCP) ਦੇ ਪ੍ਰਧਾਨ ਵਾਈਐਸ ਜਗਨ ਮੋਹਨ ਰੈਡੀ ’ਤੇ ਚੋਣ ਪ੍ਰਚਾਰ ਦੌਰਾਨ ਸ਼ਨੀਵਾਰ ਰਾਤ ਪੱਥਰਾਂ ਨਾਲ ਹਮਲਾ ਕੀਤਾ ਗਿਆ। ਇਸ ਵਿੱਚ ਜਗਨ ਮੋਹਨ ਜ਼ਖ਼ਮੀ ਹੋ ਗਏ। ਉਨ੍ਹਾਂ ਦੇ ਮੱਥੇ 'ਤੇ ਸੱਟ ਲੱਗੀ ਹੈ।
ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ, ਜਗਨ ਮੋਹਨ ਨੇ ਵਿਜੇਵਾੜਾ ਵਿੱਚ “ਮੇਮੰਤਾ ਸਿੱਧਮ” (ਅਸੀਂ ਸਾਰੇ ਤਿਆਰ ਹਾਂ) ਬੱਸ ਮਾਰਚ ਕੱਢਿਆ ਸੀ। ਉਹ ਬੱਸ ਦੇ ਉਪਰੋਂ ਲੋਕਾਂ ਦਾ ਸਵਾਗਤ ਕਰ ਰਹੇ ਸੀ। ਇਸ ਦੌਰਾਨ ਉਨ੍ਹਾਂ 'ਤੇ ਫੁੱਲਾਂ ਦੇ ਨਾਲ ਪੱਥਰ ਵੀ ਸੁੱਟੇ ਗਏ।