ਮਾਮਲਾ ਪੁਲਿਸ ਕੋਲ ਪਹੁੰਚਿਆ, ਪਤੀ ਦੇ ਝੁਕਣ ਕਾਰਨ ਹੋਇਆ ਸਮਝੌਤਾ
ਨਵੀਂ ਦਿੱਲੀ, 13 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਪਤੀ ਪਤਨੀ ਦੀਆਂ ਲੜਾਈਆਂ ਨੂੰ ਲੈ ਕੇ ਚੁਟਕਲੇ ਤਾਂ ਆਮ ਸੁਣਦੇ ਹਾਂ। ਪਰ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਤੀ ਪਤਨੀ ਵਿੱਚ ਟੈਲੀਵਿਜ਼ਨ ਉਤੇ ਆਪੋ ਆਪਣੇ ਪਸੰਦ ਦਾ ਚੈਨਲ ਦੇਖਣ ਨੂੰ ਲੈ ਕੇ ਝਗੜਾ ਹੋ ਗਿਆ। ਪਤਨੀ ਨੇ ਪਤੀ ਨੂੰ ਵੇਲਣੇ ਨਾਲ ਕੁੱਟ ਧਰਿਆ। ਇਹ ਮਾਮਲਾ ਯੂਪੀ ਦੇ ਆਗਰਾ ਜ਼ਿਲ੍ਹੇ ਦਾ ਹੈ। ਪਤੀ ਆਈਪੀਐਲ ਮੈਚ ਦੇਖ ਰਿਹਾ ਸੀ। ਪਤਨੀ ਨਾਟਕ ਦੇਖਣਾ ਚਾਹੁੰਦੀ ਸੀ। ਰਿਮੋਟ ਨੂੰ ਲੈ ਕੇ ਦੋਵਾਂ ਵਿੱਚ ਝਗੜਾ ਹੋ ਗਿਆ। ਵਿਵਾਦ ਐਨਾ ਵਧ ਗਿਆ ਕਿ ਪੁਲਿਸ ਕੋਲ ਮਾਮਲਾ ਚਲਿਆ ਗਿਆ।
ਪਤੀ ਨੋਇਡਾ ਵਿੱਚ ਨੌਕਰੀ ਕਰਦਾ ਹੈ। ਪਤਨੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਸ਼ਿਕਾਇਤ ਵਿੱਚ ਦੋਸ਼ ਲਗਾਇਆ ਸੀ ਕਿ ਆਈਪੀਐਲ ਸ਼ੁਰੂ ਹੁੰਦੇ ਹੀ ਪਤੀ ਨੌਕਰੀ ਤੋਂ ਛੁੱਟੀਆਂ ਲੈ ਕੇ ਘਰ ਆ ਜਾਂਦਾ ਹੈ। ਟੀਵੀ ਨਾਲ ਚਿਪਕ ਕੇ ਬੈਠ ਜਾਂਦਾ ਹੈ। ਕਿਸੇ ਦੂਜੇ ਨੂੰ ਟੀਵੀ ਨਹੀਂ ਦੇਖਣ ਦਿੰਦਾ। ਉਹ ਵੀ ਟੀਵੀ ਉਤੇ ਸੀਰੀਅਲ ਦੇਖਦੀ ਹੈ। ਆਈਪੀਐਲ ਕਾਰਨ ਉਸਦੇ ਕਈ ਨਾਟਕ ਦੇਖਣੋ ਰਹਿ ਜਾਂਦੇ ਹਨ। ਆਪਣੀ ਮਰਜ਼ੀ ਦਾ ਚੈਨਲ ਦੇਖਣ ਲਈ ਰਿਮੋਟ ਲਿਆ ਤਾਂ ਪਤੀ ਨਾਲ ਝਗੜਾ ਹੋ ਗਿਆ। ਪਤਨੀ ਨੇ ਕੁੱਟਮਾਰ ਦਾ ਵੀ ਦੋਸ਼ ਲਗਾਇਆ। ਵਿਵਾਦ ਦੇ ਬਾਅਦ ਔਰਤ ਆਪਣੇ ਪੇਕੇ ਚਲੀ ਗਈ। ਇਸ ਤੋਂ ਬਾਅਦ ਸ਼ਰਤਾਂ ਨਾਲ ਦੋਵਾਂ ਦਾ ਸਮਝੌਤਾ ਹੋ ਗਿਆ।
ਦੋਵਾਂ ਦੀ ਕੌਸਲਿੰਗ ਕੀਤੀ ਗਈ। ਕੌਂਸਲਰ ਡਾ. ਅਮਿਤ ਗੌੜ ਨੇ ਦੱਸਿਆ ਕਿ ਦੋਵਾਂ ਦੀ ਗੱਲ ਸੁਣੀ ਗਈ। ਇਸ ਸ਼ਰਤ ਉਤੇ ਸਮਝੌਤਾ ਹੋ ਗਿਆ ਕਿ ਸੀਰੀਅਲ ਸਮੇਂ ਪਤੀ ਆਈਪੀਐਲ ਮੈਚ ਨਹੀਂ ਦੇਖੇਗਾ। ਜਿਸ ਦਿਨ ਦੋ ਮੈਚ ਹੋਣਗੇ ਉਸ ਦਿਨ ਇਕ ਮੈਚ ਦੀ ਹਾਈਲਾਈਟ ਦੇਖਿਆ ਕਰੇਗਾ। ਪਤਨੀ ਨੂੰ ਵੀ ਟੀਵੀ ਦੇਖਣ ਦਾ ਸਮਾਂ ਦੇਵੇਗਾ। ਪਤੀ ਦੇ ਝੁਕਣ ਉਤੇ ਪਤਨੀ ਵੀ ਮੰਨ ਗਈ। ਸਮਝੌਤਾ ਹੋ ਗਿਆ। ਦੋਵੇਂ ਇਕੱਠੇ ਘਰ ਗਏ।
08:28 AM