ਅੱਜ ਦੇ ਦਿਨ 1975 ਵਿੱਚ ਬਿਲ ਗੇਟਸ ਅਤੇ ਪਾਲ ਐਲਨ ਵਿਚਕਾਰ ਹੋਏ ਸਮਝੌਤੇ ਦੇ ਨਤੀਜੇ ਵਜੋਂ ਮਾਈਕ੍ਰੋਸਾਫਟ ਦੀ ਸਥਾਪਨਾ ਹੋਈ ਸੀ
ਚੰਡੀਗੜ੍ਹ, 4 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 4 ਅਪ੍ਰੈਲ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਰਿਹਾ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਆਓ ਜਾਣਦੇ ਹਾਂ ਚਾਰ ਅਪ੍ਰੈਲ ਦੇ ਇਤਿਹਾਸ ਬਾਰੇ :-
* ਅੱਜ ਦੇ ਦਿਨ 2013 ਵਿੱਚ ਮਹਾਰਾਸ਼ਟਰ ਦੇ ਠਾਣੇ ਵਿੱਚ ਇੱਕ ਇਮਾਰਤ ਡਿੱਗਣ ਨਾਲ ਕਰੀਬ 80 ਲੋਕਾਂ ਦੀ ਜਾਨ ਚਲੀ ਗਈ ਸੀ।
* 4 ਅਪ੍ਰੈਲ 2008 ਨੂੰ ਪਾਕਿਸਤਾਨ ਦੀ ਨਵੀਂ ਸਰਕਾਰ ਨੇ ਮੇਜਰ ਜਨਰਲ ਨਦੀਮ ਨੂੰ ਆਰਮੀ ਇੰਟੈਲੀਜੈਂਸ ਚੀਫ ਦੇ ਅਹੁਦੇ ਤੋਂ ਹਟਾ ਦਿੱਤਾ ਸੀ।
* ਅੱਜ ਦੇ ਦਿਨ 2008 ਵਿੱਚ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਦਨ ਲਾਲ ਖੁਰਾਣਾ ਨੇ ਭਾਜਪਾ ਦੀ ਮੈਂਬਰਸ਼ਿਪ ਸਵੀਕਾਰ ਕੀਤੀ ਸੀ।
* 1997 ਵਿਚ 4 ਅਪ੍ਰੈਲ ਨੂੰ ਵਿਸ਼ਵ ਬੈਂਕ ਨੇ ਭਾਰਤ ਨੂੰ ਖਰੀਦ ਸ਼ਕਤੀ ਦੇ ਮਾਮਲੇ ਵਿਚ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਘੋਸ਼ਿਤ ਕੀਤਾ ਸੀ।
* 4 ਅਪ੍ਰੈਲ 1979 ਨੂੰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਜ਼ੁਲਫਿਕਾਰ ਅਲੀ ਭੁੱਟੋ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ।
* ਅੱਜ ਦੇ ਦਿਨ 1975 ਵਿੱਚ ਬਿਲ ਗੇਟਸ ਅਤੇ ਪਾਲ ਐਲਨ ਵਿਚਕਾਰ ਹੋਏ ਸਮਝੌਤੇ ਦੇ ਨਤੀਜੇ ਵਜੋਂ ਮਾਈਕ੍ਰੋਸਾਫਟ ਦੀ ਸਥਾਪਨਾ ਹੋਈ ਸੀ।
* ਅੱਜ ਦੇ ਦਿਨ 1968 ਵਿੱਚ ਅਮਰੀਕੀ ਮਨੁੱਖੀ ਅਧਿਕਾਰ ਕਾਰਕੁਨ ਮਾਰਟਿਨ ਲੂਥਰ ਕਿੰਗ ਦੀ ਹੱਤਿਆ ਕਰ ਦਿੱਤੀ ਗਈ ਸੀ।
* 1960 ਵਿਚ 4 ਅਪ੍ਰੈਲ ਨੂੰ ਅਫਰੀਕੀ ਦੇਸ਼ ਸੇਨੇਗਲ ਨੇ ਫਰਾਂਸ ਤੋਂ ਆਜ਼ਾਦੀ ਦਾ ਐਲਾਨ ਕੀਤਾ ਸੀ।
* ਅੱਜ ਦੇ ਦਿਨ 1949 ਵਿੱਚ ਉੱਤਰੀ ਅਟਲਾਂਟਿਕ ਮਿਲਟਰੀ ਆਰਗੇਨਾਈਜ਼ੇਸ਼ਨ (ਨਾਟੋ) ਦੀ ਸਥਾਪਨਾ ਹੋਈ ਸੀ।
* 4 ਅਪ੍ਰੈਲ 1941 ਨੂੰ ਲੀਬੀਆ ਦੇ ਬੇਨਗਾਜ਼ੀ ਸ਼ਹਿਰ 'ਤੇ ਜਰਮਨ ਫੌਜ ਨੇ ਕਬਜ਼ਾ ਕਰ ਲਿਆ ਸੀ।
* ਅੱਜ ਦੇ ਦਿਨ 1916 ਵਿੱਚ ਅਮਰੀਕੀ ਸੈਨੇਟ ਨੇ ਪਹਿਲੇ ਵਿਸ਼ਵ ਯੁੱਧ ਵਿੱਚ ਭਾਗ ਲੈਣ ਦੀ ਪ੍ਰਵਾਨਗੀ ਦਿੱਤੀ ਸੀ।
* 4 ਅਪ੍ਰੈਲ, 1818 ਨੂੰ ਅਮਰੀਕੀ ਕਾਂਗਰਸ ਨੇ ਰਾਸ਼ਟਰੀ ਝੰਡੇ ਵਿਚ '13 ਲਾਲ ਅਤੇ ਚਿੱਟੀਆਂ ਪੱਟੀਆਂ ਅਤੇ 20 ਤਾਰੇ' ਸ਼ਾਮਲ ਕਰਨ ਦੀ ਪ੍ਰਵਾਨਗੀ ਦਿੱਤੀ ਸੀ।
* ਅੱਜ ਦੇ ਦਿਨ 1716 ਵਿਚ, ਉੱਤਰੀ ਜਰਮਨੀ ਵਿਚ ਵਿਸਮਾਰ ‘ਤੇ ਰੂਸ ਅਤੇ ਪ੍ਰਸ਼ੀਆ ਦੀਆਂ ਫੌਜਾਂ ਨੇ ਕਬਜ਼ਾ ਕਰ ਲਿਆ ਸੀ।