ਭਾਰਤੀ ਰਿਜ਼ਰਵ ਬੈਂਕ ਨੇ 1 ਅਪ੍ਰੈਲ 1935 ਤੋਂ ਕੰਮ ਕਰਨਾ ਸ਼ੁਰੂ ਕੀਤਾ ਸੀ
ਚੰਡੀਗੜ੍ਹ, 1 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 1 ਅਪ੍ਰੈਲ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਰਿਹਾ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਆਓ ਅੱਜ ਜਾਣਦੇ ਹਾਂ 1 ਅਪ੍ਰੈਲ ਦੇ ਇਤਿਹਾਸ ਬਾਰੇ :-
* ਅੱਜ ਦੇ ਦਿਨ 1997 ਵਿੱਚ ਮਾਰਟੀਨਾ ਹਿੰਗਿਸ ਟੈਨਿਸ ਇਤਿਹਾਸ ਵਿੱਚ ਸਭ ਤੋਂ ਘੱਟ ਉਮਰ ਦੀ ਨੰਬਰ ਇੱਕ ਮਹਿਲਾ ਖਿਡਾਰਨ ਬਣੀ ਸੀ।
* ਈਰਾਨ ਨੂੰ 1 ਅਪ੍ਰੈਲ 1979 ਨੂੰ ਮੁਸਲਿਮ ਗਣਰਾਜ ਘੋਸ਼ਿਤ ਕੀਤਾ ਗਿਆ ਸੀ।
* ਅੱਜ ਦੇ ਦਿਨ 1976 ਵਿੱਚ ਸਟੀਵ ਜੌਬਸ ਅਤੇ ਉਨ੍ਹਾਂ ਦੇ ਸਾਥੀਆਂ ਨੇ ਐਪਲ ਕੰਪਨੀ ਦੀ ਸਥਾਪਨਾ ਕੀਤੀ ਸੀ।
* ਦੂਰਦਰਸ਼ਨ ਕਾਰਪੋਰੇਸ਼ਨ ਦੀ ਸਥਾਪਨਾ 1 ਅਪ੍ਰੈਲ 1976 ਨੂੰ ਦੂਰਦਰਸ਼ਨ ਨੂੰ ਰੇਡੀਓ ਤੋਂ ਵੱਖ ਕਰਕੇ ਕੀਤੀ ਗਈ ਸੀ।
* ਅੱਜ ਦੇ ਦਿਨ 1973 ਵਿਚ ਭਾਰਤ ਦੇ ਕਾਰਬੇਟ ਨੈਸ਼ਨਲ ਪਾਰਕ ਵਿਚ ਚੀਤਿਆਂ ਨੂੰ ਬਚਾਉਣ ਲਈ 'ਸੇਵ ਟਾਈਗਰ' ਮੁਹਿੰਮ ਚਲਾਈ ਗਈ ਸੀ।
* 1 ਅਪ੍ਰੈਲ 1969 ਨੂੰ ਮਹਾਰਾਸ਼ਟਰ ਦੇ ਤਾਰਾਪੁਰ ਇਲਾਕੇ ਵਿਚ ਭਾਰਤ ਦਾ ਪਹਿਲਾ ਪਰਮਾਣੂ ਪਾਵਰ ਸਟੇਸ਼ਨ ਸ਼ੁਰੂ ਹੋਇਆ ਸੀ।
* ਅੱਜ ਦੇ ਹੀ ਦਿਨ 1936 ਵਿੱਚ ਓਡੀਸ਼ਾ ਨੂੰ ਬਿਹਾਰ ਤੋਂ ਵੱਖ ਕਰਕੇ ਇੱਕ ਨਵੇਂ ਰਾਜ ਦਾ ਗਠਨ ਕੀਤਾ ਗਿਆ ਸੀ।
* ਭਾਰਤੀ ਰਿਜ਼ਰਵ ਬੈਂਕ ਨੇ 1 ਅਪ੍ਰੈਲ 1935 ਤੋਂ ਕੰਮ ਕਰਨਾ ਸ਼ੁਰੂ ਕੀਤਾ ਸੀ।
* ਅੱਜ ਦੇ ਦਿਨ 1933 ਵਿੱਚ ਪਾਕਿਸਤਾਨ ਦੇ ਕਰਾਚੀ ਵਿੱਚ ਭਾਰਤੀ ਹਵਾਈ ਸੈਨਾ ਦੀ ਸਥਾਪਨਾ ਹੋਈ ਸੀ।
* 1 ਅਪ੍ਰੈਲ 1912 ਨੂੰ ਦਿੱਲੀ ਨੂੰ ਭਾਰਤ ਦੀ ਰਾਜਧਾਨੀ ਅਤੇ ਇੱਕ ਸੂਬਾ ਘੋਸ਼ਿਤ ਕੀਤਾ ਗਿਆ ਸੀ।
* ਅੱਜ ਦੇ ਦਿਨ 1891 ਵਿਚ ਫਰਾਂਸ ਦੀ ਰਾਜਧਾਨੀ ਪੈਰਿਸ ਅਤੇ ਬਰਤਾਨੀਆ ਦੀ ਰਾਜਧਾਨੀ ਲੰਡਨ ਵਿਚਕਾਰ ਟੈਲੀਫੋਨ ਸੰਪਰਕ ਸ਼ੁਰੂ ਹੋਇਆ ਸੀ।
* 1 ਅਪ੍ਰੈਲ 1878 ਨੂੰ ਕੋਲਕਾਤਾ ਵਿਚ ਬਣੇ ਮਿਊਜ਼ੀਅਮ ਦੀ ਨਵੀਂ ਇਮਾਰਤ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਸੀ।
* ਅੱਜ ਦੇ ਦਿਨ 1839 ਵਿੱਚ ਕੋਲਕਾਤਾ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਸ਼ੁਰੂਆਤ ਹੋਈ ਸੀ।
* ਮੂਰਖ ਦਿਵਸ ਫਰਾਂਸ ਵਿੱਚ 1 ਅਪ੍ਰੈਲ 1582 ਨੂੰ ਸ਼ੁਰੂ ਹੋਇਆ।