ਗਾਜ਼ੀਪੁਰ, 30 ਮਾਰਚ, ਦੇਸ਼ ਕਲਿਕ ਬਿਊਰੋ :
ਮੁਖਤਾਰ ਅੰਸਾਰੀ ਨੂੰ ਅੱਜ ਸ਼ਨੀਵਾਰ ਸਵੇਰੇ 10:45 ਵਜੇ ਗਾਜ਼ੀਪੁਰ ਦੇ ਕਾਲੀਬਾਗ ਕਬਰਸਤਾਨ 'ਚ ਦਫਨਾਇਆ ਗਿਆ। ਮੁਖਤਾਰ ਦੇ ਜਨਾਜ਼ੇ 'ਚ ਕਰੀਬ 30 ਹਜ਼ਾਰ ਲੋਕ ਪਹੁੰਚੇ ਸਨ।ਮੁਖਤਾਰ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੇ ਜੱਦੀ ਘਰ ਵੱਡਾ ਫਾਟਕ 'ਚ ਰੱਖਿਆ ਗਿਆ ਸੀ। ਬੇਟੇ ਉਮਰ ਨੇ ਜਨਾਜ਼ੇ 'ਤੇ ਅਤਰ ਛਿੜਕਿਆ। ਉਸਨੇ ਆਖ਼ਰੀ ਵਾਰ ਮੁਖਤਾਰ ਦੀਆਂ ਮੁੱਛਾਂ ਨੂੰ ਤਾਅ ਦਿੱਤਾ। ਜਨਾਜ਼ਾ ਨਿਕਲਣ ਤੋਂ ਬਾਅਦ ਪ੍ਰਿੰਸ ਟਾਕੀਜ਼ ਗਰਾਊਂਡ ਵਿੱਚ ਨਮਾਜ਼-ਏ-ਜਨਾਜ਼ਾ ਦੀ ਰਸਮ ਅਦਾ ਕੀਤੀ ਗਈ। ਇੱਥੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਅੱਗੇ ਨਾ ਜਾਣ, ਸਿਰਫ਼ ਪਰਿਵਾਰਕ ਮੈਂਬਰਾਂ ਨੂੰ ਹੀ ਕਬਰਸਤਾਨ ਵਿੱਚ ਜਾਣ ਦੇਣ।
ਮੁਖਤਾਰ ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ ਵਿੱਚ ਬੰਦ ਸੀ। 28 ਮਾਰਚ ਦੀ ਰਾਤ ਨੂੰ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਰਾਣੀ ਦੁਰਗਾਵਤੀ ਮੈਡੀਕਲ ਕਾਲਜ ਲਿਆਂਦਾ ਗਿਆ। 9 ਡਾਕਟਰਾਂ ਨੇ ਉਸ ਦਾ ਇਲਾਜ ਕੀਤਾ, ਪਰ ਮੁਖਤਾਰ ਨੂੰ ਬਚਾਇਆ ਨਹੀਂ ਜਾ ਸਕਿਆ।