ਚੰਡੀਗੜ੍ਹ, 29 ਮਾਰਚ, ਦੇਸ਼ ਕਲਿੱਕ ਬਿਓਰੋ :
ਅਗਲੇ ਅਪ੍ਰੈਲ ਮਹੀਨੇ ਵਿੱਚ ਕਰੀਬ ਅੱਧਾ ਮਹੀਨਾ ਬੈਂਕ ਬੰਦ ਰਹਿਣਗੇ। ਅਪ੍ਰੈਲ ਮਹੀਨੇ ਵਿੱਚ ਬੈਂਕ 14 ਦਿਨ ਬੰਦ ਰਹਿਣਗੇ। ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਬੈਂਕਾਂ ਵਿੱਚ ਛੁੱਟੀਆਂ ਸਬੰਧੀ ਸੂਚੀ ਜਾਰੀ ਕੀਤੀ ਗਈ ਹੈ। ਇਸ ਸੂਚੀ ਮੁਤਾਬਕ ਅਪ੍ਰੈਲ ਮਹੀਨੇ ਵਿੱਚ ਬੈਂਕਾਂ ਵਿੱਚ 14 ਦਿਨ ਛੁੱਟੀ ਹੋਵੇਗੀ। ਬੈਂਕਾਂ ਵਿੱਚ ਹਰ ਮਹੀਨੇ ਐਤਵਾਰ, ਦੂਜੇ ਸ਼ਨੀਵਾਰ ਅਤੇ ਚੌਥੇ ਸ਼ਨੀਵਾਰ ਨੂੰ ਬੈਂਕ ਬੰਦ ਰਹਿੰਦੇ ਹਨ। ਅਪ੍ਰੈਲ 'ਚ 7 ਅਪ੍ਰੈਲ (ਐਤਵਾਰ), 13 ਅਪ੍ਰੈਲ (ਦੂਜੇ ਸ਼ਨੀਵਾਰ), 14 ਅਪ੍ਰੈਲ (ਐਤਵਾਰ), 21 ਅਪ੍ਰੈਲ (ਐਤਵਾਰ), 27 ਅਪ੍ਰੈਲ (ਚੌਥਾ ਸ਼ਨੀਵਾਰ) ਅਤੇ 28 ਅਪ੍ਰੈਲ (ਐਤਵਾਰ) ਨੂੰ ਸਾਰੇ ਦੇਸ਼ ਵਿੱਚ ਬੈਂਕ ਬੰਦ ਰਹਿਣਗੇ।
ਇਸ ਤੋਂ ਇਲਾਵਾ :
1 ਅਪ੍ਰੈਲ 2024 : ਵਿੱਤੀ ਸਾਲ ਦੇ ਖਤਮ ਹੁੰਦਿਆਂ ਹੀ ਬੈਂਕ ਨੂੰ ਪੂਰੇ ਵਿੱਤੀ ਸਾਲ ਲਈ ਖਾਤਾ ਬੰਦ ਕਰਨਾ ਪੈਂਦਾ ਹੈ। 1 ਅਪ੍ਰੈਲ ਨੂੰ ਖਾਤਾ ਬੰਦ ਹੋਣ ਕਾਰਨ।
5 ਅਪ੍ਰੈਲ 2024: ਬਾਬੂ ਜਗਜੀਵਨ ਰਾਮ ਦੇ ਜਨਮ ਦਿਨ ਅਤੇ ਜਮਮਤ-ਉਲ-ਵਿਦਾ ਦੇ ਮੌਕੇ 'ਤੇ ਤੇਲੰਗਾਨਾ, ਜੰਮੂ ਅਤੇ ਸ਼੍ਰੀਨਗਰ ਵਿੱਚ ਬੈਂਕ ‘’ਚ ਛੁੱਟੀ ਹੋਵੇਗੀ।
9 ਅਪ੍ਰੈਲ 2024: ਬੇਲਾਪੁਰ, ਬੈਂਗਲੁਰੂ, ਚੇਨਈ, ਹੈਦਰਾਬਾਦ, ਇੰਫਾਲ, ਜੰਮੂ, ਮੁੰਬਈ, ਨਾਗਪੁਰ, ਪਣਜੀ ਅਤੇ ਸ਼੍ਰੀਨਗਰ ਵਿੱਚ ਗੁੜੀ ਪਦਵਾ/ਉਗਾਦੀ ਤਿਉਹਾਰ/ਤੇਲੁਗੂ ਨਵੇਂ ਸਾਲ ਅਤੇ ਪਹਿਲੀ ਨਵਰਾਤਰੀ ਦੇ ਮੌਕੇ 'ਤੇ ਬੈਂਕ ਬੰਦ ਰਹਿਣਗੇ।
10 ਅਪ੍ਰੈਲ 2024: ਈਦ ਕਾਰਨ ਕੋਚੀ ਅਤੇ ਕੇਰਲ ਵਿੱਚ ਬੰਦ ਰਹੇਗਾ।
11 ਅਪ੍ਰੈਲ 2024: ਈਦ ਕਾਰਨ ਦੇਸ਼ ਭਰ ਵਿੱਚ ਕਈ ਬੈਂਕ ਬੰਦ ਰਹਿਣਗੇ ਪਰ ਚੰਡੀਗੜ੍ਹ, ਗੰਗਟੋਕ, ਇੰਫਾਲ, ਕੋਚੀ, ਸ਼ਿਮਲਾ, ਤਿਰੂਵਨੰਤਪੁਰਮ ਦੇ ਬੈਂਕ ਖੁੱਲ੍ਹੇ ਰਹਿਣਗੇ।
15 ਅਪ੍ਰੈਲ 2024: ਹਿਮਾਚਲ ਦਿਵਸ ਕਾਰਨ ਗੁਹਾਟੀ ਅਤੇ ਸ਼ਿਮਲਾ ਦੇ ਬੈਂਕ ਬੰਦ ਰਹਿਣਗੇ।
17 ਅਪ੍ਰੈਲ 2024: ਰਾਮ ਨੌਮੀ 17 ਅਪ੍ਰੈਲ ਨੂੰ ਹੈ। ਰਾਮ ਨੌਮੀ ਦੇ ਮੌਕੇ 'ਤੇ ਅਹਿਮਦਾਬਾਦ, ਬੇਲਾਪੁਰ, ਭੋਪਾਲ, ਭੁਵਨੇਸ਼ਵਰ, ਚੰਡੀਗੜ੍ਹ, ਦੇਹਰਾਦੂਨ, ਗੰਗਟੋਕ, ਹੈਦਰਾਬਾਦ, ਜੈਪੁਰ, ਕਾਨਪੁਰ, ਲਖਨਊ, ਪਟਨਾ, ਰਾਂਚੀ, ਸ਼ਿਮਲਾ, ਮੁੰਬਈ ਅਤੇ ਨਾਗਪੁਰ 'ਚ ਬੈਂਕ ਨਹੀਂ ਖੁੱਲ੍ਹਣਗੇ।
20 ਅਪ੍ਰੈਲ 2024: ਗਰਿਆ ਪੂਜਾ ਦੇ ਮੌਕੇ 'ਤੇ ਅਗਰਤਲਾ 'ਚ ਬੈਂਕ ਬੰਦ ਰਹਿਣਗੇ।