1886 ‘ਚ 29 ਮਾਰਚ ਨੂੰ ਕੋਕਾ ਕੋਲਾ ਪਹਿਲੀ ਵਾਰ ਮਾਰਕੀਟ ਵਿਚ ਆਇਆ ਸੀ
ਚੰਡੀਗੜ੍ਹ, 29 ਮਾਰਚ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆਂ ਵਿੱਚ 29 ਮਾਰਚ ਦਾ ਇਤਿਹਾਸ ਕਈ ਅਹਿਮ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜਾਣਾਂਗੇ 29 ਮਾਰਚ ਦੇ ਇਤਿਹਾਸ ਬਾਰੇ :-
*1848 ‘ਚ ਅੱਜ ਦੇ ਦਿਨ ਠੰਢੀਆਂ ਹਵਾਵਾਂ ਕਾਰਨ ਪਾਣੀ ਦੇ ਬਰਫ਼ ਬਣਨ ਕਰ ਕੇ ਨਿਆਗਰਾ ਫ਼ਾਲਜ਼ ਦਾ ਝਰਨਾ ਇਕ ਦਿਨ ਵਾਸਤੇ ਵਗਣੋਂ ਰੁਕ ਗਿਆ ਸੀ।
*1886 ‘ਚ 29 ਮਾਰਚ ਨੂੰ ਕੋਕਾ ਕੋਲਾ ਪਹਿਲੀ ਵਾਰ ਮਾਰਕੀਟ ਵਿਚ ਆਇਆ।
*1901 ‘ਚ ਅੱਜ ਦੇ ਦਿਨ ਆਸਟਰੇਲੀਆ ਵਿਚ ਪਹਿਲੀਆਂ ਆਮ ਚੋਣਾਂ ਹੋਈਆਂ ਸਨ।
* ਅੱਜ ਦਿਨ 2014 ਵਿਚ ਇੰਗਲੈਂਡ ਅਤੇ ਵੇਲਜ਼ ਵਿਚ ਪਹਿਲਾ ਸਮਲਿੰਗੀ ਵਿਆਹ ਹੋਇਆ ਸੀ।
* 2008 ਵਿਚ 29 ਮਾਰਚ ਨੂੰ ਦੁਨੀਆ ਦੇ 370 ਸ਼ਹਿਰਾਂ ਨੇ ਊਰਜਾ ਬਚਾਉਣ ਲਈ ਪਹਿਲੀ ਵਾਰ ਅਰਥ ਆਵਰ ਮਨਾਉਣਾ ਸ਼ੁਰੂ ਕੀਤਾ ਸੀ।
* ਅੱਜ ਦੇ ਦਿਨ 2004 ਵਿਚ ਆਇਰਲੈਂਡ ਕੰਮ ਵਾਲੀ ਥਾਂ 'ਤੇ ਸਿਗਰਟਨੋਸ਼ੀ 'ਤੇ ਪਾਬੰਦੀ ਲਗਾਉਣ ਵਾਲਾ ਪਹਿਲਾ ਦੇਸ਼ ਬਣਿਆ ਸੀ।
* 1999 ਵਿਚ 29 ਮਾਰਚ ਨੂੰ ਅਮਰੀਕੀ ਸਟਾਕ ਇੰਡੈਕਸ ਡਾਓ ਜੋਂਸ ਪਹਿਲੀ ਵਾਰ 10,000 ਅੰਕਾਂ ਨੂੰ ਪਾਰ ਕਰ ਗਿਆ ਸੀ।
* ਅੱਜ ਦੇ ਦਿਨ 1982 ਵਿਚ ਤੇਲਗੂ ਦੇਸ਼ਮ ਪਾਰਟੀ ਦਾ ਗਠਨ ਐੱਨ. ਟੀ. ਰਾਮਾ ਰਾਓ ਨੇ ਕੀਤਾ ਸੀ।
* 1981 ਵਿਚ, 29 ਮਾਰਚ ਨੂੰ, ਪਹਿਲੀ ਲੰਡਨ ਮੈਰਾਥਨ ਨਾਰਵੇ ਦੇ ਇੰਗੇ ਸਿਮੋਨਸੇਨ ਨੇ ਜਿੱਤੀ ਸੀ।
* ਅੱਜ ਦੇ ਦਿਨ 1967 ਵਿੱਚ ਫਰਾਂਸ ਨੇ ਪਹਿਲੀ ਵਾਰ ਆਪਣੀ ਪਰਮਾਣੂ ਪਣਡੁੱਬੀ ਲਾਂਚ ਕੀਤੀ ਸੀ।
* 1954 ਵਿੱਚ, 29 ਮਾਰਚ ਨੂੰ ਭਾਰਤੀ ਲੋਕ ਪ੍ਰਸ਼ਾਸਨ ਸੰਸਥਾਨ ਦਾ ਉਦਘਾਟਨ ਕੀਤਾ ਗਿਆ ਸੀ।
* ਅੱਜ ਦੇ ਦਿਨ 1943 ਵਿੱਚ ਆਜ਼ਾਦੀ ਘੁਲਾਟੀਏ ਅਤੇ ਨੇਤਾ ਲਕਸ਼ਮਣ ਨਾਇਕ ਨੂੰ ਬਰਹਮਪੁਰ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਸੀ।
* 29 ਮਾਰਚ 1932 ਨੂੰ ਜੈਕ ਬੈਨੀ ਨੇ ਅਮਰੀਕਾ ਵਿਚ ਪਹਿਲੀ ਵਾਰ ਰੇਡੀਓ 'ਤੇ ਆਪਣਾ ਪ੍ਰੋਗਰਾਮ ਸ਼ੁਰੂ ਕੀਤਾ ਸੀ।
* ਅੱਜ ਦੇ ਦਿਨ 1901 ਵਿਚ ਆਸਟ੍ਰੇਲੀਆ ਵਿਚ ਪਹਿਲੀ ਸੰਘੀ ਚੋਣ ਹੋਈ ਸੀ।
* 29 ਮਾਰਚ 1867 ਨੂੰ ਬ੍ਰਿਟਿਸ਼ ਸੰਸਦ ਨੇ ਕੈਨੇਡਾ ਦੇ ਗਠਨ ਲਈ ਉੱਤਰੀ ਅਮਰੀਕਾ ਐਕਟ ਪਾਸ ਕੀਤਾ ਸੀ।