ਕਿਹਾ ਕਿ ਨਿਆਂਪਾਲਿਕਾ ਖ਼ਤਰੇ ‘ਚ, ਇਸ ਨੂੰ ਸਿਆਸੀ ਅਤੇ ਕਾਰੋਬਾਰੀ ਦਬਾਅ ਤੋਂ ਬਚਾਉਣ ਦੀ ਲੋੜ
ਨਵੀਂ ਦਿੱਲੀ, 28 ਮਾਰਚ, ਦੇਸ਼ ਕਲਿਕ ਬਿਊਰੋ :
ਦੇਸ਼ ਦੇ ਸਾਬਕਾ ਸਾਲਿਸਟਰ ਜਨਰਲ ਹਰੀਸ਼ ਸਾਲਵੇ ਸਮੇਤ 500 ਤੋਂ ਵੱਧ ਸੀਨੀਅਰ ਵਕੀਲਾਂ ਨੇ ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੂੰ ਪੱਤਰ ਲਿਖਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਨਿਆਂਪਾਲਿਕਾ ਖ਼ਤਰੇ ਵਿਚ ਹੈ ਅਤੇ ਇਸ ਨੂੰ ਸਿਆਸੀ ਅਤੇ ਕਾਰੋਬਾਰੀ ਦਬਾਅ ਤੋਂ ਬਚਾਉਣ ਦੀ ਲੋੜ ਹੈ।
ਵਕੀਲਾਂ ਨੇ ਲਿਖਿਆ ਕਿ ਨਿਆਂਇਕ ਅਖੰਡਤਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਉਹ ਲੋਕ ਹਾਂ ਜੋ ਕਾਨੂੰਨ ਨੂੰ ਕਾਇਮ ਰੱਖਣ ਲਈ ਕੰਮ ਕਰਦੇ ਹਾਂ। ਸਾਡਾ ਮੰਨਣਾ ਹੈ ਕਿ ਸਾਨੂੰ ਅਦਾਲਤਾਂ ਲਈ ਖੜੇ ਹੋਣਾ ਪਵੇਗਾ। ਹੁਣ ਸਮਾਂ ਆ ਗਿਆ ਹੈ ਕਿ ਇਕੱਠੇ ਹੋ ਕੇ ਆਪਣੀ ਆਵਾਜ਼ ਬੁਲੰਦ ਕਰੀਏ। ਗੁਪਤ ਹਮਲੇ ਕਰਨ ਵਾਲਿਆਂ ਖਿਲਾਫ ਬੋਲਣ ਦਾ ਸਮਾਂ ਆ ਗਿਆ ਹੈ। ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਦਾਲਤਾਂ ਲੋਕਤੰਤਰ ਦੇ ਥੰਮ੍ਹ ਰਹਿਣ। ਇਨ੍ਹਾਂ ਸੋਚੇ-ਸਮਝੇ ਹਮਲਿਆਂ ਦਾ ਉਨ੍ਹਾਂ 'ਤੇ ਕੋਈ ਅਸਰ ਨਾ ਪਵੇ।