ਮੇਰਠ, 24 ਮਾਰਚ, ਦੇਸ਼ ਕਲਿਕ ਬਿਊਰੋ :
ਉੱਤਰ ਪ੍ਰਦੇਸ਼ ਦੇ ਮੇਰਠ 'ਚ ਸ਼ਨੀਵਾਰ ਰਾਤ ਨੂੰ ਇਕ ਘਰ ਨੂੰ ਅੱਗ ਲੱਗ ਗਈ। ਛੇ ਵਿਅਕਤੀ ਗੰਭੀਰ ਰੂਪ ਵਿੱਚ ਝੁਲਸ ਗਏ। ਇਨ੍ਹਾਂ ਵਿੱਚੋਂ ਚਾਰ ਬੱਚਿਆਂ ਦੀ ਹਸਪਤਾਲ ਵਿੱਚ ਮੌਤ ਹੋ ਗਈ। ਉਨ੍ਹਾਂ ਦੇ ਮਾਤਾ-ਪਿਤਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਘਟਨਾ ਪੱਲਵਪੁਰਮ ਥਾਣਾ ਖੇਤਰ ਦੀ ਜਨਤਾ ਕਾਲੋਨੀ ਦੀ ਹੈ। ਚਾਰਜਰ 'ਚ ਸ਼ਾਰਟ ਸਰਕਟ ਹੋਣ ਨਾਲ ਮੋਬਾਇਲ 'ਚ ਧਮਾਕਾ ਹੋ ਗਿਆ। ਇਸ ਤੋਂ ਬਾਅਦ ਘਰ 'ਚ ਅੱਗ ਫੈਲ ਗਈ। ਹੌਲੀ-ਹੌਲੀ ਅੱਗ ਫੈਲਦੀ ਗਈ। ਗੱਦਿਆਂ ਅਤੇ ਪਰਦਿਆਂ ਨਾਲ ਘਰ ‘ਚ ਵਧਦੀ ਗਈ।
ਪੁਲਿਸ ਅਨੁਸਾਰ ਮ੍ਰਿਤਕਾਂ ਵਿੱਚ ਕੱਲੂ (5 ਸਾਲ), ਗੋਲੂ (6 ਸਾਲ), ਨਿਹਾਰਿਕਾ (8 ਸਾਲ) ਅਤੇ ਸਾਰਿਕਾ (12 ਸਾਲ) ਹਨ। ਜਦੋਂ ਕਿ ਉਸ ਦੇ ਪਿਤਾ ਜੌਨੀ ਮੈਡੀਕਲ ਕਾਲਜ ਵਿਚ ਭਰਤੀ ਹਨ ਅਤੇ ਮਾਂ ਬਬੀਤਾ ਏਮਜ਼ ਵਿਚ ਵੈਂਟੀਲੇਟਰ 'ਤੇ ਹਨ। ਧੀ ਨਿਹਾਰਿਕਾ ਅਤੇ ਪੁੱਤਰ ਗੋਲੂ ਦੀ ਰਾਤ 2 ਵਜੇ ਮੌਤ ਹੋ ਗਈ। ਵੱਡੀ ਭੈਣ ਸਾਰਿਕਾ ਦੀ ਸਵੇਰੇ 4 ਵਜੇ ਮੌਤ ਹੋ ਗਈ ਅਤੇ ਸਭ ਤੋਂ ਛੋਟੇ ਬੇਟੇ ਕੱਲੂ ਦੀ ਵੀ ਸਵੇਰੇ 10 ਵਜੇ ਮੌਤ ਹੋ ਗਈ। ਸਾਰਿਆਂ ਨੂੰ ਇਲਾਜ ਲਈ ਮੈਡੀਕਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ।