ਜੈਪੁਰ, 24 ਮਾਰਚ, ਦੇਸ਼ ਕਲਿਕ ਬਿਊਰੋ :
ਰਾਜਸਥਾਨ ਦੇ ਝਾਲਾਵਾੜ ਦੀ ਭਵਾਨੀ ਮੰਡੀ 'ਚ ਹੋਈ ਲੜਾਈ ਤੋਂ ਬਾਅਦ ਟਿਪਰ ਨਾਲ ਦੋ ਸਕੇ ਭਰਾਵਾਂ ਸਮੇਤ ਪੰਜ ਲੋਕਾਂ ਨੂੰ ਕੁਚਲ ਦਿੱਤਾ ਗਿਆ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪਗੜੀਆ ਥਾਣਾ ਖੇਤਰ ਦੇ ਪਿੰਡ ਵਿਨਾਇਕ ਫਾਂਟੇ 'ਚ ਦੇਰ ਰਾਤ ਦੋ ਧਿਰਾਂ ਵਿਚਾਲੇ ਲੜਾਈ ਹੋ ਗਈ। ਇੱਕ ਧਿਰ ਦੇ ਲੋਕ ਥਾਣੇ ਵਿੱਚ ਰਿਪੋਰਟ ਦਰਜ ਕਰਵਾਉਣ ਆਏ ਸਨ। ਇਸ ਦੌਰਾਨ ਦੂਜੀ ਧਿਰ ਦੇ ਲੋਕਾਂ ਨੇ ਉਨ੍ਹਾਂ ਨੂੰ ਟਿਪਰ ਨਾਲ ਟੱਕਰ ਮਾਰ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਪਗੜੀਆ ਸਮੇਤ 6 ਥਾਣਿਆਂ ਦੀ ਪੁਲਸ ਮੌਕੇ 'ਤੇ ਪਹੁੰਚ ਗਈ।
ਐਡੀਸ਼ਨਲ ਐਸਪੀ ਚਿਰੰਜੀਲਾਲ ਨੇ ਦੱਸਿਆ ਕਿ ਕਤਲ ਤੋਂ ਬਾਅਦ ਸਾਰੇ ਮੁਲਜ਼ਮ ਫਰਾਰ ਹਨ। ਇਨ੍ਹਾਂ ਨੂੰ ਫੜਨ ਲਈ ਟੀਮਾਂ ਬਣਾਈਆਂ ਗਈਆਂ ਹਨ। ਕਤਲੇਆਮ ਤੋਂ ਬਾਅਦ ਇਲਾਕੇ 'ਚ ਤਣਾਅ ਦਾ ਮਾਹੌਲ ਹੈ। ਇਸ ਦੇ ਮੱਦੇਨਜ਼ਰ ਐਡੀਸ਼ਨਲ ਐਸਪੀ ਚਿਰੰਜੀਲਾਲ ਮੀਨਾ, ਸੀਓ ਭਵਾਨੀਮੰਡੀ ਸਮੇਤ ਥਾਣਾ ਪਗੜੀਆਂ, ਦਾਗ, ਗੰਗਾਧਰ, ਉਨਹੇਲ, ਰਾਏਪੁਰ, ਮਿਸ਼ਰੌਲੀ ਅਤੇ ਪੁਲਿਸ ਲਾਈਨ ਦਾ ਅਮਲਾ ਮੌਕੇ ‘ਤੇ ਮੌਜੂਦ ਹੈ।