ਨਵੀਂ ਦਿੱਲੀ, 23 ਮਾਰਚ, ਦੇਸ਼ ਕਲਿਕ ਬਿਊਰੋ :
ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (DGCA) ਨੇ ਏਅਰ ਇੰਡੀਆ 'ਤੇ 80 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।ਇਹ ਜੁਰਮਾਨਾ ਫਲਾਈਟ ਡਿਊਟੀ ਟਾਈਮ ਲਿਮਿਟੇਸ਼ਨ (FDTL) ਅਤੇ ਥਕਾਵਟ ਪ੍ਰਬੰਧਨ ਪ੍ਰਣਾਲੀ (FMS) ਨਾਲ ਸਬੰਧਤ ਨਿਯਮਾਂ ਦੀ ਉਲੰਘਣਾ ਲਈ ਲਗਾਇਆ ਗਿਆ ਹੈ।
DGCA ਨੇ ਉੱਚ ਪੱਧਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ FDTL ਅਤੇ FMS ਨਿਯਮਾਂ ਦੀ ਪਾਲਣਾ ਲਈ ਜਨਵਰੀ ਮਹੀਨੇ ਵਿੱਚ ਏਅਰ ਇੰਡੀਆ ਦਾ ਸਪਾਟ ਆਡਿਟ ਕੀਤਾ ਸੀ। ਆਡਿਟ ਦੌਰਾਨ ਡੀਜੀਸੀਏ ਨੇ ਪਾਇਆ ਕਿ ਕੰਪਨੀ ਨੇ ਨਿਯਮਾਂ ਦੀ ਉਲੰਘਣਾ ਕਰਕੇ ਉਡਾਣਾਂ ਚਲਾਈਆਂ।