ਨਵੀਂ ਦਿੱਲੀ, 23 ਮਾਰਚ, ਦੇਸ਼ ਕਲਿੱਕ ਬਿਓਰੋ :
ਆਮ ਆਦਮੀ ਪਾਰਟੀ ਦੇ ਇਕ ਹੋਰ ਵਿਧਾਇਕ ਉਤੇ ਈਡੀ ਵੱਲੋਂ ਸ਼ਿਕੰਜਾ ਕਸਿਆ ਜਾ ਰਿਹਾ ਹੈ। ਈਡੀ ਵੱਲੋਂ ਅੱਜ ਸਵੇਰੇ ਹੀ ਆਪ ਵਿਧਾਇਕ ਦੇ ਟਿਕਾਣੇ ਉਤੇ ਛਾਪਾ ਮਾਰਿਆ ਗਿਆ ਹੈ। ਆਪ ਵਿਧਾਇਕ ਗੁਲਾਬ ਯਾਦਵ ਦੇ ਟਿਕਾਣਿਆਂ ਉਤੇ ਈਡੀ ਪਹੁੰਚੀ ਹੈ। ਅਜੇ ਤੱਕ ਇਹ ਖ਼ਬਰ ਸਾਹਮਣੇ ਨਹੀਂ ਆਈ ਕਿ ਇਹ ਕਾਰਵਾਈ ਕਿਸ ਮਾਮਲੇ ਵਿੱਚ ਕੀਤੀ ਜਾ ਰਹੀ ਹੈ।