ਨਵੀਂ ਦਿੱਲੀ, 22 ਮਾਰਚ, ਦੇਸ਼ ਕਲਿਕ ਬਿਊਰੋ :
ਦਿੱਲੀ ਸ਼ਰਾਬ ਨੀਤੀ ਮਾਮਲੇ 'ਚ PMLA ਅਦਾਲਤ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 28 ਮਾਰਚ ਤੱਕ ਰਿਮਾਂਡ ‘ਤੇ ਭੇਜ ਦਿੱਤਾ ਹੈ। 3 ਘੰਟੇ ਦੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਇਸ ਤੋਂ ਪਹਿਲਾਂ ਕੇਜਰੀਵਾਲ ਨੂੰ ਅੱਜ ਸ਼ੁੱਕਰਵਾਰ ਦੁਪਹਿਰ 2 ਵਜੇ ਰਾਉਸ ਐਵੇਨਿਊ ਕੋਰਟ 'ਚ ਪੇਸ਼ ਕੀਤਾ ਗਿਆ। ਸੁਣਵਾਈ ਦੁਪਹਿਰ 2.15 ਵਜੇ ਸ਼ੁਰੂ ਹੋਈ ਅਤੇ ਸ਼ਾਮ 5.15 ਵਜੇ ਤੱਕ ਚੱਲਦੀ ਰਹੀ।
ਇਸ ਦੌਰਾਨ ਈਡੀ ਨੇ 10 ਦਿਨ ਦਾ ਰਿਮਾਂਡ ਮੰਗਿਆ। ਸੀ.ਐਮ ਨੂੰ ਇਸ ਮਾਮਲੇ ਦਾ ਮਾਸਟਰਮਾਈਂਡ ਕਿਹਾ ਹੈ।ਈਡੀ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਕੇਸ ਨਾਲ ਸਬੰਧਤ ਕਈ ਇਲੈਕਟ੍ਰਾਨਿਕ ਸਬੂਤਾਂ ਨੂੰ ਮਿਟਾ ਦਿੱਤਾ ਗਿਆ ਹੈ।ਕਈ ਫੋਨ ਤੋੜੇ ਗਏ ਹਨ। ਦਿੱਲੀ ਸ਼ਰਾਬ ਨੀਤੀ ਬਣਾਉਣ ਵਿਚ ਕੇਜਰੀਵਾਲ ਸਿੱਧੇ ਤੌਰ 'ਤੇ ਸ਼ਾਮਲ ਸੀ। ਨਕਦੀ ਦੋ ਵਾਰ ਤਬਦੀਲ ਕੀਤੀ ਗਈ ਸੀ। ਪਹਿਲਾਂ 10 ਕਰੋੜ ਅਤੇ ਫਿਰ 15 ਕਰੋੜ ਰੁਪਏ ਦਿੱਤੇ ਗਏ। ਕੇਜਰੀਵਾਲ ਪੰਜਾਬ ਅਤੇ ਗੋਆ ਚੋਣਾਂ ਲਈ ਫੰਡ ਚਾਹੁੰਦੇ ਸਨ। ਗੋਆ ਚੋਣਾਂ 'ਚ 45 ਕਰੋੜ ਰੁਪਏ ਦੀ ਵਰਤੋਂ ਕੀਤੀ ਗਈ ਸੀ।
ਕੇਜਰੀਵਾਲ ਦੇ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਈਡੀ ਕੋਲ ਸਭ ਕੁਝ ਹੈ ਤਾਂ ਗ੍ਰਿਫ਼ਤਾਰੀ ਦੀ ਕੀ ਲੋੜ ਸੀ। 80% ਲੋਕਾਂ ਨੇ ਕੇਜਰੀਵਾਲ ਦਾ ਨਾਂ ਨਹੀਂ ਲਿਆ। ਇਸ ਦੌਰਾਨ ਵਿਰੋਧੀ ਨੇਤਾਵਾਂ ਨੇ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ। ਕੇਜਰੀਵਾਲ ਨੂੰ 21 ਮਾਰਚ ਨੂੰ ਸੀਐਮ ਹਾਊਸ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦੀ ਰਾਤ ਈਡੀ ਦੇ ਲਾਕਅਪ ਵਿੱਚ ਬੀਤੀ।