ਚੰਡੀਗੜ੍ਹ, 21 ਮਾਰਚ, ਦੇਸ਼ ਕਲਿਕ ਬਿਊਰੋ :
ਹਰਿਆਣਾ ਦੇ ਚੀਕਾ ਇਲਾਕੇ ਦੇ ਗਰਲਜ਼ ਕਾਲਜ ਵਿੱਚ ਵਿਦਿਆਰਥਣਾਂ ਦੇ ਵਟਸਐਪ ਗਰੁੱਪ ਵਿੱਚ ਅਸ਼ਲੀਲ ਵੀਡੀਓ ਦਾ ਲਿੰਕ ਭੇਜਣ ਦੇ ਦੋਸ਼ ਵਿੱਚ ਪੁਲੀਸ ਨੇ ਪ੍ਰੋਫੈਸਰ ਜਤਿੰਦਰ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਸਰਕਾਰੀ ਕਾਲਜ ਚੀਕਾ ਦੇ ਪ੍ਰਿੰਸੀਪਲ ਨੇ ਸ਼ਿਕਾਇਤ ਕੀਤੀ ਸੀ ਕਿ ਬੀਏਐਮਸੀ ਦੂਜੇ ਸਾਲ ਦੀਆਂ ਵਿਦਿਆਰਥਣਾਂ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਦੀ ਕਲਾਸ ਦਾ ਇੱਕ ਵਿੱਦਿਅਕ ਪਬਲਿਕ ਵਟਸਐਪ ਗਰੁੱਪ ਬਣਾਇਆ ਗਿਆ ਹੈ। ਇਸ ਵਿੱਚ 16 ਮਾਰਚ ਦੀ ਰਾਤ ਨੂੰ ਮੁਲਜ਼ਮ ਪ੍ਰੋਫੈਸਰ ਜਤਿੰਦਰ ਕੁਮਾਰ ਨੇ ਇੱਕ ਅਸ਼ਲੀਲ ਵੀਡੀਓ ਲਿੰਕ ਭੇਜਿਆ ਸੀ।
ਇਸ ਸਬੰਧੀ ਚੀਕਾ ਥਾਣੇ ਵਿੱਚ ਆਈਟੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਵੀਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਹੁਕਮਾਂ ਅਨੁਸਾਰ ਉਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।